ਜਾਗ ਨ ਲਧੀਆ

ਜਾਗ ਲਧੀਆ ਸੁਣ ਜਿੰਦੂ,

ਹਭੋ ਵਿਹਾਣੀ ਰਾਤ ।ਰਹਾਉ।

ਇਸ ਦਮ ਦਾ ਵੋ ਕੀ ਭਰਵਾਸਾ,

ਰਹਿਨ ਸਰਾਂਈਂ ਰਾਤ ।1।

ਵਿਛੁੜੇ ਤਨ ਮਨ ਬਹੁੜ ਮੇਲਾ,

ਜਿਉਂ ਤਰਵਰ ਤੁੱਟੈ ਪਾਤ ।2।

ਕਹੈ ਹੁਸੈਨ ਫ਼ਕੀਰ ਸਾਈਂ ਦਾ,

ਹੋਇ ਗਈ ਪਰਭਾਤ ।3।

📝 ਸੋਧ ਲਈ ਭੇਜੋ