ਜਾਨ ਕੱਢ ਲੈਂਦੀ ਗੁਰਦੇ ਦੀ ਪੱਥਰੀ
ਜਿੰਨਾਂ ਝੂਠ ਬੋਲੋ ਪੀੜ ਓਨੀ ਅੱਥਰੀ
ਏਦੇ ਨਾਲੋ ਚੰਗਾ ਰੱਬਾ ਜਿੰਦ ਕੱਡ ਲੈ
ਦਿਨਾਂ ਵਿੱਚ ਚੰਦਰੀ ਨਿਚੌੜ ਹੱਡ ਲੈ
ਬਹਿਣ ਦੇਵੇ ਨਾਂ' ਹੀ ਲੰਮੇ ਪੈਣ ਦਿੰਦੀ ਐ
ਸੱਚ ਦੱਸਾਂ ਪਾਸਾ ਵੀ ਨੀ' ਲੈਣ ਦਿੰਦੀ ਐ
ਮਰੋੜ ਦੇਵੇ ਭਾਵੇਂ ਢਿੱਲਾ ਅੰਗ ਛੱਡ ਲੈ
ਦਿਨਾਂ ਵਿੱਚ ਚੰਦਰੀ ਨਿਚੌੜ ਹੱਡ ਲੈ
ਵੱਖੀਂ ਵਿੱਚੋ ਜਦੋਂ ਭੈੜੀ ਭੀੜ ਉੱਠਦੀ
ਅੰਦਰੋਂ ਸਮਾਨ ਸਾਰਾ ਬਹਾਰ ਸੁੱਟਦੀ
ਉਦੋਂ ਬੰਦਾ ਤੇਰੇ ਅੱਗੇ ਹੱਥ ਅੱਡ ਲੈ
ਦਿਨਾਂ ਵਿੱਚ ਚੰਦਰੀ ਨਿਚੌੜ ਹੱਡ ਲੈ
ਦਿੰਦੇ ਨੇ ਸਲਾਹਾਂ ਜਿਹੜੇ ਲੈਣ ਪਤਾ ਜੀ
ਬੜੇ ਬੁਰੇ ਲੱਗਦੇ ਨੇ ਰਤਾ ਰਤਾ ਜੀ 😓
ਉਹਦੇ ਵਾਲੀ ਅੰਦਰ ਦਿਵਾਈ ਗੱਡ ਲੈ
ਦਿਨਾਂ ਵਿੱਚ ਚੰਦਰੀ ਨਿਚੌੜ ਹੱਡ ਲੈ
ਪੀ ਪੀ ਕੇ ਖਾਰਾ ਮੰਨ ਖਾਰਾ ਹੋ ਜਾਦਾ
ਦਸੀਂ ਪੰਜ਼ੀ ਮਿੰਟੀਂ ਢਿੱਡ ਭਾਰਾ ਹੋ ਜਾਦਾ
ਜਾਂ ਅੰਮਾ ਨਿੰਬੂ ਕਰਦ ਨਾਲ ਵੱਢ ਲੈ
ਦਿਨਾਂ ਵਿੱਚ ਚੰਦਰੀ ਨਿਚੌੜ ਹੱਡ ਲੈ
ਫਿਰ ਸੱਚੀ ਬੜਾ ਚੇਤਾ ਆਉਦਾ ਰੱਬ ਦਾ
ਕਾਲ ਜਦੋ ਘੁੰਮਕੇ ਦੁਵਾਲੇ ਫੱਬਦਾ
ਵਾਸਤਾ ਖੁਦਾ ਦਾ ਫਿਰ ਪੱਲਾ ਟੱਡ ਲੈ
ਦਿਨਾਂ ਵਿੱਚ ਚੰਦਰੀ ਨਿਚੌੜ ਹੱਡ ਲੈ
ਹੱਥ ਲਾ ਕੇ ਮੁੜੇ ਬੰਦਾ ਜਮਰਾਜ ਨੂੰ
ਫਿਰ "ਸੱਤਾ" ਰੱਬ ਉੱਤੇ ਕਰੇ ਨਾਜ਼ ਨੂੰ
ਦੁੱਖਾ ਵਾਲੀ ਦਾਤਾ ਕਿਤੇ ਪੂਰ ਖੱਡ ਲੈ
ਦਿਨਾਂ ਵਿੱਚ ਚੰਦਰੀ ਨਿਚੌੜ ਹੱਡ ਲੈ