ਜਾਂ ਤਾਂ ਸਿੱਖ ਬਾਦਸ਼ਾਹ ਹੈ ਜਾਂ ਫੇ' ਬਾਗ਼ੀ ਆ

ਪੜੋ ਇਤਿਹਾਸ ਸਿੱਖਾਂ ਦੇ ਘਰਾਣੇ ਦਾ

ਧਾਰਨੀ ਰਿਹਾ ਮੁੱਢੋ ਬਾਣੀ ਬਾਣੇ ਦਾ

ਖਾਲਸੇ ਗ਼ੁਲਾਮੀ ਸ਼ੁਰੂ ਤੋਂ ਤਿਆਗੀ ਆ 

ਜਾਂ ਤਾਂ ਸਿੱਖ ਬਾਦਸ਼ਾਹ ਹੈ ਜਾਂ ਫੇ' ਬਾਗ਼ੀ

ਖਾਲਸਾ ਖੁਦਾ ਹੈ ਏਨਾਂ ਦੀ ਜੁਬਾਨ ਤੇ

ਸੱਜਾ ਹੱਥ ਰਹਿੰਦਾ ਸਦਾ ਹੀ ਮਿਆਨ ਤੇ

ਜੰਗਜੂ ਨੇ ਸੂਰੇ ਬੇਸ਼ੱਕ ਵਾਗ਼ੀ

ਜਾਂ ਤਾਂ ਸਿੱਖ ਬਾਦਸ਼ਾਹ ਹੈ ਜਾਂ ਫੇ' ਬਾਗ਼ੀ

ਖੁਦ ਵੈਰੀ ਸੋਧੇ ਰੱਖਦੇ ਵਿਚੋਲਾ ਨਈ 

ਛਾਤੀ ਨਾਲ ਬੰਬ ਬੱਝੇ ਕੋਈ ਓਹਲਾ ਨਈ 

ਹੋਣ ਨਹੀਊ ਦਿੰਦੇ ਦਸਤਾਰ ਦਾਗ਼ੀ

ਜਾਂ ਤਾਂ ਸਿੱਖ ਬਾਦਸ਼ਾਹ ਹੈ ਜਾਂ ਫੇ' ਬਾਗ਼ੀ

ਹਾਰ ਖਾਦੀ ਸਾਥੋਂ ਝੂਠ ਦੇ ਪਲੰਦਿਆਂ

ਭਰੀ ਸੀ ਗਵਾਹੀ ਆਰੇ ਦਿਆਂ ਦੰਦਿਆਂ

ਖਾੜਕੂ ਵੀ ਪੂਰੇ ਸੁਰਾਂ ਦੇ ਵੀ ਰਾਗ਼ੀ

ਜਾਂ ਤਾਂ ਸਿੱਖ ਬਾਦਸ਼ਾਹ ਹੈ ਜਾਂ ਫੇ' ਬਾਗ਼ੀ

ਪਿੰਜਰੇ 'ਚ ਬਾਜ਼ ਜਦੋ ਏਨਾਂ ਪਾਏ ਸੀ

ਪੁੱਟਕੇ ਸਰੁੰਗਾ ਸਿੰਘ ਉੱਡ ਆਏ ਸੀ

ਪਾਪ ਅਤੇ ਪੁੰਨ ਦੇ ਇਹ ਖੁਦ ਭਾਗ਼ੀ

ਜਾਂ ਤਾਂ ਸਿੱਖ ਬਾਦਸ਼ਾਹ ਹੈ ਜਾਂ ਫੇ' ਬਾਗ਼ੀ

ਰਹਿਣਾ ਨੀਂ ਗੁਲਾਮ ਮਰਨਾ ਕਬੂਲ ਹੈ

ਜਾਗਦੀ ਜ਼ਮੀਰ ਦਾ ਪੱਕਾ ਅਸੂਲ ਹੈ

ਸੁੱਤੀ ਕੌਂਮ ਫਿਰ ਇੱਕ ਵਾਰ ਜਾਗ਼ੀ

ਜਾਂ ਤਾਂ ਸਿੱਖ ਬਾਦਸ਼ਾਹ ਹੈ ਜਾਂ ਫੇ' ਬਾਗ਼ੀ

ਝੱਲਦੇ ਨੀਂ ਰੋਅਬ ਨਾਂ ਹੀ ਈਂਨ ਮੰਨਦੇ

ਸ਼ੁਰੂ ਤੋਂ ਹੀ ਆਏ ਨੇ ਗਰੂਰ ਭੰਨ੍ਹਦੇ

ਲਾਗ਼ ਬਿਨਾਂ ਕਿੱਦਾ ਮੁੜ ਜਾਊ ਲਾਗ਼ੀ

ਜਾਂ ਤਾਂ ਸਿੱਖ ਬਾਦਸ਼ਾਹ ਹੈ ਜਾਂ ਫੇ' ਬਾਗ਼ੀ

ਗੋਲ ਦਸਤਾਰੇ ਚੱਕਰਾਂ 'ਚ ਮੜ੍ਹਕੇ

ਫਤਹਿ ਕਰੇ ਖਾਲਸਾ ਫਤਹਿ ਨੂੰ ਪੜ੍ਹਕੇ

ਸਤਨਾਮ ਵਾਲੀ ਇੱਕੋਂ ਪਾ ਤੜਾਗ਼ੀ

ਜਾਂ ਤਾਂ ਸਿੱਖ ਬਾਦਸ਼ਾਹ ਹੈ ਜਾਂ ਫੇ' ਬਾਗ਼ੀ

📝 ਸੋਧ ਲਈ ਭੇਜੋ