ਉਹ ਹਵਾਂ 'ਚ ਛੱਡਦੇ ਰਹੇ, ਮੈਂ ਧੁਰ ਤੱਕ ਜਾਂਦਾ ਰਿਹਾ.
ਉਹ ਜੱਭਲੀਆਂ ਵੱਢਦੇ ਰਹੇ, ਮੈਂ ਸੁਰ ਤੱਕ ਜਾਂਦਾ ਰਿਹਾ.
ਉਹ ਸਿਧਰਾ ਸਮਝਦੇ ਰਹੇ, ਮੈਂ ਸਿੱਧਾ ਚੱਲਦਾ ਰਿਹਾ.
ਉਹ ਮਜ਼ਾਕ ਉਡਾਉਦੇ ਰਹੇ, ਮੈਂ ਹੱਸਕੇ ਝੱਲਦਾ ਰਿਹਾ.
ਉਹ ਹੱਦਾਂ ਟੱਪਦੇ ਰਹੇ, ਮੈਂ ਹੱਦ 'ਚ ਰਹਿੰਦਾ ਰਿਹਾ.
ਉਹ ਤੂੰ ਅਲਾਪਦੇ ਰਹੇ, ਮੈਂ ਜੀ-ਜੀ ਕਹਿੰਦਾ ਰਿਹਾ.
ਉਹ ਸ਼ਕਲਾਂ ਵੇਂਦੇ ਰਹੇ, ਮੈਂ ਅਕਲਾਂ ਪੜ੍ਹਦਾ ਰਿਹਾ.
ਉਹ ਕੱਪੜੇ ਨਿੰਦ ਦੇ ਰਹੇ, ਮੈਂ ਮੂਹਰੇ ਖੜ੍ਹਦਾ ਰਿਹਾ.
ਉਹ ਢੋਲ ਵਜਾਉਦੇ ਰਹੇ, ਮੈ ਤਾਲ ਸਮਝਦਾ ਰਿਹਾ.
ਉਹ ਚਾਲਾਂ ਚੱਲਦੇ ਰਹੇ, ਮੈਂ ਚਾਲ ਸਮਝਦਾ ਰਿਹਾ.
ਉਹ ਗਲਤੀ ਕਰਦੇ ਰਹੇ, ਮੈਂ ਵਿਸ਼ਵਾਸ਼ ਕਰਦਾ ਰਿਹਾ.
ਉਹ 'ਸੱਤਿਆ' ਗਿਰਦੇ ਰਹੇ, ਮੈਂ ਉਡਾਰੀ ਭਰਦਾ ਰਿਹਾ.