ਜਦ ਹਵਾਵਾਂ ਦੀ ਕੁੱਛੜ ਚੜ੍ਹੀ ਵਾਸ਼ਨਾ

ਜਦ ਹਵਾਵਾਂ ਦੀ ਕੁੱਛੜ ਚੜ੍ਹੀ ਵਾਸ਼ਨਾ ।

ਫੇਰ ਧਰਤੀ ਤੇ ਖਿੰਡੀ ਬੜੀ ਵਾਸ਼ਨਾ ।

ਲ਼ੋਕ ਫੁੱਲਾਂ ਦੇ ਗਜਰੇ ਬਣਾ ਲੈ ਗਏ,

ਵਿਹੰਦੀ ਰਹਿ ਗਈ ਖੜ੍ਹੀ ਦੀ ਖੜ੍ਹੀ ਵਾਸ਼ਨਾ ।

ਸੋਚਨਾਂ ਵਾਂ ਬਹਾਰਾਂ ਤੋਂ ਮੂੰਹ ਮੋੜ ਕੇ,

ਕੀਵੇਂ ਗੁਲਦਾਨ ਅੰਦਰ ਤੜੀ ਵਾਸ਼ਨਾ ।

ਤੋੜ ਸੱਕੀ ਨਾ ਰਸਮਾਂ ਦੀ ਜੰਜ਼ੀਰ ਨੂੰ,

ਅੰਤ ਜ਼ੁਲਮਾਂ ਦੀ ਸੂਲੀ ਚੜ੍ਹੀ ਵਾਸ਼ਨਾ ।

ਸਾਂਭ ਰੱਖੀ 'ਮਲੂਕ' ਇਹ ਜੀਹਦੇ ਵਾਸਤੇ,

ਵੇਖ ਜਾਵੇ ਘੜੀ ਦੀ ਘੜੀ ਵਾਸ਼ਨਾ ।

📝 ਸੋਧ ਲਈ ਭੇਜੋ