ਜਦ ਤਕ ਨਦੀ ਕਿਨਾਰੇ ਕਾਇਮ ਫੁੱਲਾਂ ਦੀ ਮਦਸ਼ਾਲਾ

ਜਦ ਤਕ ਨਦੀ ਕਿਨਾਰੇ ਕਾਇਮ ਫੁੱਲਾਂ ਦੀ ਮਦਸ਼ਾਲਾ,

ਤਦ ਤਕ ਹੱਥੋਂ ਜਾਣ ਨ ਦੇਣਾ ਜਾਮ ਅੰਗੂਰੀ ਵਾਲਾ ।

ਆਖ਼ਰ ਇਕ ਦਿਨ ਜਾਮ ਅਖ਼ੀਰੀ, ਆਪ ਜਮਾਂ ਲੈ ਆਉਣਾ,

ਝੱਕਣਾ ਨਾ, ਝਬਦੇ ਫੜ ਲੈਣਾ, ਉਹ ਵੀ ਤਲਖ਼ ਪਿਆਲਾ ।

 

📝 ਸੋਧ ਲਈ ਭੇਜੋ