ਜਦੋਂ ਸੀ ਜੱਗ 'ਤੇ ਕੂੜ ਦਾ ਪਸਾਰਾ
ਸੱਚ ਝੂਠ ਦਾ ਨਹੀਂ ਸੀ ਹੁੰਦਾ ਨਿਤਾਰਾ
ਚਹੁੰਕੁਟਾ 'ਚ ਸੀ ਚਾਨਣ ਆਇਆ
ਧੰਨ ਗੁਰੂ ਨਾਨਕ ਨੇ ਪੈਰ ਸੀ ਪਾਇਆ
ਵੇਖੋ ਕੁਦਰਤ ਦਾ ਸੀ ਅਜਬ ਨਜ਼ਾਰਾ
ਵਹਿਮ ਭਰਮ ਉੱਡੇ ਹੋਇਆ ਤਰਕ ਦਾ ਪਸਾਰਾ
ਸਮਾਜਿਕ ਕੁਰੀਤੀਆਂ ਨੇ ਸੀ ਖ਼ੌਰੂ ਪਾਇਆ
ਔਰਤ ਨੀਚ ਜਾਤ ਦਾ ਸੀ ਭਰਮ ਫੈਲਾਇਆ
ਕਣ ਕਣ ਵਿੱਚ ਉਨ੍ਹਾਂ ਦੱਸਿਆ ਪ੍ਰਭੂ ਦਾ ਨਜ਼ਾਰਾ
ਲੋੜ ਨਾ ਜੰਗਲ ਬੇਲੇ ਦੀ ਛੱਡ ਭਰਮ ਵਿਚਾਰਾਂ
ਵੇਖੋ ਸਤਿਗੁਰ ਦੀ ਲੀਲਾ ਦਾ ਗਜ਼ਬ ਨਜ਼ਾਰਾ
ਆਖ ਕੇ ਜੱਗ ਜਨਨੀ ਦਿੱਤਾ ਸਾਨੂੰ ਮਾਣ ਬੇਸ਼ੁਮਾਰਾ