ਜਗ ਤਾਰਨ ਗੁਰ ਨਾਨਕ ਆਇਆ

ਸੂਰਜ ਚੜ੍ਹਿਆ ਮਿਟਿਆ ਨ੍ਹੇਰਾ।

ਚਮਕਾਂ  ਮਾਰੇ   ਨੂਰੀ  ਚਿਹਰਾ।

ਵਿਚ ਤਲਵੰਡੀ ਨੂਰ ਉਪਾਇਆ।

ਜਗ ਤਾਰਨ ਗੁਰ ਨਾਨਕ ਆਇਆ।

ਬਾਲਕ  ਹੋਇਆ  ਭਾਗਾਂ ਵਾਲਾ।

ਨੂਰੀ  ਮੁਖ  'ਤੇ  ਤੇਜ  ਨਿਰਾਲਾ।

ਦਾਈ ਦੌਲਤਾਂ ਹਾਲ ਸੁਣਾਇਆ।

ਜਗ ਤਾਰਨ ਗੁਰ ਨਾਨਕ ਆਇਆ।

ਮਹਿਤਾ  ਕਾਲੂ  ਜੀ  ਖੁਸ਼  ਹੋਏ।

ਰੌਸ਼ਨ   ਹੋਇਆ   ਰਾਏ  ਭੋਏ।

ਮਾਤਾ ਤ੍ਰਿਪਤਾ ਜੀ ਲਾਡ ਲਡਾਇਆ।

ਜਗ ਤਾਰਨ ਗੁਰ ਨਾਨਕ ਆਇਆ।

ਪੰਡਤ ਜੀ ਨੂੰ ਫਿਰ ਬੁਲਵਾਇਆ।

ਨਾਨਕ ਨਾਮਕਰਨ ਕਰਵਾਇਆ।

ਸਭ ਨੂੰ ਨਾਮ ਬੜਾ ਮਨ ਭਾਇਆ।

ਜਗ ਤਾਰਨ ਗੁਰ ਨਾਨਕ ਆਇਆ।

ਬੇਬੇ ਨਾਨਕੀ ਨੂੰ ਚਾਅ ਚੜਿਆ।

ਨਾਨਕ  ਵੀਰਾ  ਕੁੱਛੜ ਫੜਿਆ।

ਕੁੱਛੜ ਚੁੱਕ ਕੇ ਖੂਬ ਖਿਡਾਇਆ।

ਜਗ ਤਾਰਨ ਗੁਰ ਨਾਨਕ ਆਇਆ।

ਦੇਵੇ   ਰਾਇ  ਬੁਲਾਰ  ਵਧਾਈ।

ਨੂਰੀ  ਸੂਰਤ   ਮਨ  ਨੂੰ  ਭਾਈ।

ਸ਼ਰਧਾ ਦੇ ਵਿਚ ਸੀਸ ਝੁਕਾਇਆ।

ਜਗ ਤਾਰਨ ਗੁਰ ਨਾਨਕ ਆਇਆ।

ਕਲਿ ਤਾਰਣ ਗੁਰ ਨਾਨਕ ਆਇਆ।

📝 ਸੋਧ ਲਈ ਭੇਜੋ