ਜਾਗੋ ਨੀ ਕੂੰਬਲੋ ਸੂਰਜ ਵੇਖੋ

ਪੌਣਾਂ ਨਵੇਲੀਆਂ ਛੋਹ,

ਪੰਖੀ ਦੇ ਪਰ ਨੂੰ ਵਾਵਾਂ ਲੱਗੀਆਂ 

ਕਿੰਨਿਆਂ ਹੀ ਦੇਸਾਂ ਚੋਂ ਹੋ।

ਕੌਣ ਨੀ ਦੇਸ਼ ਓਸ ਵਿਚ ਆਇਆ

ਨਾਗਾਂ ਨੇ ਚੁੰਮਿਆ ਜੋ ?

ਕਲੀਓ ਦੇਸ਼ ਬੇਗਾਨੇ ਕਰਿਓ

ਫ਼ਜਰਾਂ ਨਾ’ ਐਨਾ ਮੋਹ।

ਉੱਚਿਆਂ 'ਸਮਾਨਾਂ 'ਚੋਂ ਸਿਖਰ ਦੁਪਹਿਰੇ 

ਟੁੱਟਣਾ ਸਿਤਾਰੇ ਦਾ ਰੋਹ।

ਅੰਮ੍ਰਿਤ ਵੇਲੇ ਬਾਤ ਜੋ ਵਿਸਰੀ

ਕਹਿਰਾਂ ਦਾ ਸੂਰਜ ਉਹ।

📝 ਸੋਧ ਲਈ ਭੇਜੋ