ਜੋ ਦਿਲ ਵਿੱਚ ਹੈ

ਸਾਫ਼ ਕਹਿ ਦੇ 

ਕਿਉਂ ਪਰਦੇ ਪਾਉਂਦਾ ਹੈ ?

ਕਦੀ ਹਾਂ ਤੇ ਕਦੀ ਨਾਂਹ 

ਆਪਣੇ ਆਪ ਨੂੰ ਨਾ ਤੜਪਾ  

ਇਸ ਦਲੇਰੀ ਦਾ ਨਾਂ ਹੈ  

ਜੋ ਡਰਦਾ ਹੈ 

ਉਹ ਇਸ਼ਕ ਨਹੀਂ ਕਰ ਸਕਦਾ  

ਦਿਲ ਦੀ ਸੁਣ ਜਾਂ  

ਦੁਨੀਆਂ ਦੀ 

ਦੋਹਾਂ ਦਾ ਤਾਲਮੇਲ 

ਕਦੀ ਨਹੀਂ ਹੋਇਆ  

ਜਾਂ ਤਾਂ ਜਾ

ਇਕੱਠੇ ਜਿਊਂਦੇ ਹਾਂ 

ਦੇਖੀ ਜਾਊ ਜੋ ਹੋਊ

ਜਾਂ ਫਿਰ ਮੁੜ ਜਾ

ਬਣ ਜਾਂ ਲਕੀਰ ਦਾ ਫ਼ਕੀਰ

ਟੁਰਿਆ ਜਾਹ ਲੋਕਾਂ ਦੇ ਮਗਰ  

ਬਣ ਜਾ ਭੀੜ ਦਾ ਹਿੱਸਾ  

ਪਾਣੀ ਦੇ ਵਹਾਅ ਦੇ ਉਲਟ ਤਰ 

ਕੋਈ ਨਹੀਂ ਕਰ ਸਕਦਾ

ਨਾ ਆਪ ਭੁਲੇਖੇ ਵਿੱਚ ਪੈ

ਨਾ ਮੈਨੂੰ ਪਾ ਭੁਲੇਖੇ  

ਮੁੜ ਜਾ  

ਅਜੇ ਵੀ ਵਕਤ ਹੈ

ਵੇਖੀਂ

ਇਸ ਕਸ਼ਮਕਸ਼ ਵਿਚ

ਕਿਤੇ ਦੋਵੇਂ ਪਾਸੇ ਨਾ ਗੁਆ ਬੈਠੀਂ। 

ਮੇਰੀ ਫ਼ਿਕਰ ਨਾ ਕਰ  

ਮੈਂ ਤਾਂ ਰਮਤਾ ਜੋਗੀ ਆਂ

ਤੂੰ ਮੁੜ ਜਾ 

ਤੈਥੋਂ ਰੁਲਿਆ ਨਹੀਂ ਜਾਣਾ  

ਸੋਹਲ ਸਰੀਰ ਕੁਮਲਾ ਜਾਣਾ  

ਵਕਤ ਦੇ ਥਪੇੜਿਆਂ ਨਾਲ  

ਇਸ਼ਕ ਦਾ ਪੈਂਡਾ ਬਿਖੜਾ ਹੈ  

ਜਾਹ ਮੁੜ ਜਾ। 

📝 ਸੋਧ ਲਈ ਭੇਜੋ