ਜੈ ਨੂੰ ਜਾਗੈ ਚਿਣਗ ਇਸ਼ਕ ਦੀ

ਜੈ ਨੂੰ ਜਾਗੈ ਚਿਣਗ ਇਸ਼ਕ ਦੀ, ਉਸ ਹੋਰ ਨਹੀਂ ਕੁਛ ਭਾਵੈ ।

ਸਸੀ ਪੁਨੂੰ ਤੇ ਲੈਲਾ ਮਜਨੂੰ, ਹੀਰ ਰਾਂਝਾ ਸਭ ਕੋਈ ਗਾਵੈ ।

ਬਾਤਨ ਵਾਲੇ ਮਨਸੂਰ ਜੇਹੇ, ਲੈ ਸਿਰ ਤੋਂ ਪਰੇ ਖਿਡਾਵੈ ।

ਸੰਤਰੇਣ ਇਹ ਕਰਮ ਸਾਈਂ ਦਾ, ਕੋਈ ਇਸ਼ਕ ਨ ਮੁਲ ਵਿਕਾਵੈ ।

📝 ਸੋਧ ਲਈ ਭੇਜੋ