ਉਨ੍ਹਾਂ ਨੂੰ ਰਿਹਾ ਇਕ ਭੁਲੇਖਾ

ਕਿ ਜਿੰਦਰੇ 'ਚ ਡੱਕ ਦੇਣਗੇ

ਗੁਸਤਾਖ਼ ਪਲਾਂ ਦੀ ਬੇ-ਜਿਸਮ ਹੋਂਦ

ਕੰਧਾਂ ਉਸਾਰ ਦੇਣਗੇ ਸੜਕਾਂ ਦੀ ਹਿੱਕ 'ਤੇ

ਰੋਸ਼ਨੀ ਦੇ ਕਈ ਵਰ੍ਹੇ ਬੱਦਲਾਂ ਦੇ ਨਾਲ ਨਾਲ ਤੁਰੇ

ਰੁੱਤ ਮਗਰੋਂ ਰੁੱਤ ਨੂੰ ਕੋਈ ਰੋਕ ਨਾ ਸਕਿਆ

ਸਿਰਫ਼ ਛੱਤਾਂ 'ਤੇ ਝੂਲਦਾ ਰਿਹਾ

ਝੋਰਾ ਉਨ੍ਹਾਂ ਪਲਾਂ ਦਾ

'ਜਿਨ੍ਹਾਂ ਤੀਰਾਂ ਦੀਆਂ ਨੋਕਾਂ 'ਤੇ ਪਲਣਾ ਸੀ'

📝 ਸੋਧ ਲਈ ਭੇਜੋ