ਜ਼ੈਲਾ
ਸਾਡਾ ਸੀਰੀ
ਨਿੱਕੀ ਜਿਹੀ ਗੱਲ ਤੇ
ਝੱਟ ਫੋਨ ਕਰ ਦਿੰਦਾ
ਫਲਾਨੇ ਨੇ
ਆਪਣੀ ਵ੍ਹੱਟ ਤੋਂ
ਦਰੱਖਤ ਵੱਢ ਲਿਆ
ਫਲਾਨਾ ਅੱਜ ਚਰੀ ਦੀ ਭਰੀ ਲੈ ਗਿਆ
ਨਿੱਕੀ ਨਿੱਕੀ ਗੱਲ ਤੇ
ਚਿੰਤਾਤੁਰ ਹੋ ਜਾਂਦਾ
ਸਮਝ ਨਾ ਆਉਂਦੀ
ਫ਼ਿਕਰ ਕਿਉਂ ਕਰਦਾ
ਸਿਰਫ ਕੰਮ ਹੀ ਕਰਦਾ
ਸਾਡੇ ਨਾਲ
ਜਦੋਂ ਮੋਰਚੇ ਤੇ ਦਿੱਲੀ ਗਿਆ
ਸਮਝ ਆਈ
ਜ਼ਮੀਨ ਨਾਂ ਸਾਡੇ ਸੀ
ਪਰ ਮਾਂ ਉਹਦੀ ਵੀ ਸੀ