ਜੈਨੂੰ ਸਾਈਂ ਅਪਣੇ ਵਲ ਸਦਦਾ

ਜੈਨੂੰ ਸਾਈਂ ਅਪਣੇ ਵਲ ਸਦਦਾ, ਉਹ ਨਾਲ ਫਕਰ ਦੇ ਬੈਂਹਦਾ ।

ਬਿਨਾ ਮੇਹਰ ਸਾਈਂ ਦੇ ਲੋਕਾ, ਵਿਚੋਂ ਨੁਕਤਾ ਮੂਲ ਨ ਢੈਂਹਦਾ ।

ਛਡੇ ਖੁਦੀ ਤਾਂ ਖੁਦ ਹੋ ਬੈਠੇ, ਜੋ ਆਰਫ ਸੋ ਕਹਿੰਦਾ ।

ਸੰਤਰੇਣ ਤੂੰ ਆਪਾ ਛਡ, ਬਾਕੀ ਜੋ ਰਹਿੰਦਾ ਸੋ ਰੈਂਹਦਾ ।

📝 ਸੋਧ ਲਈ ਭੇਜੋ