ਜ਼ਾਲ-ਜ਼ਿਕਰ ਫ਼ਿਕਰ ਸਭ

ਜ਼ਾਲ-ਜ਼ਿਕਰ ਫ਼ਿਕਰ ਸਭ ਉਰੇ ਉਰੇਰੇ,

ਜਾਂ ਜਾਨ ਫਿਦਾ ਨਾ ਫਾਨੀ ਹੂ ।

ਫ਼ਿਦਾ ਫਾਨੀ ਤਿਨ੍ਹਾਂ ਨੂੰ ਹਾਸਿਲ,

ਜੋ ਵਸਣ ਲਾਮਕਾਨੀ ਹੂ ।

ਫ਼ਿਦਾ ਫਾਨੀ ਹਨ ਓਹੀ ਜਿਨ੍ਹਾਂ,

ਚੱਖੀ ਇਸ਼ਕ ਦੀ ਕਾਨੀ ਹੂ ।

ਬਾਹੂ ਜ਼ਿਕਰ ਸੜੇਂਦਾ ਹਰਦਮ,

ਯਾਰ ਨਾ ਮਿਲਿਆ ਜਾਨੀ ਹੂ ।

📝 ਸੋਧ ਲਈ ਭੇਜੋ