ਤੇਰਾ ਰੂਪ ਸਰੂਪ ਨੀ, ਚੇਤਰ ਦੇ ਗਲ਼ ਹਾਰ
ਬੋਲ ਤੇਰੇ ਮਲਹਾਰੀਏ, ਸੁਖਨਾਂ ਦੀ ਮਹਿਕਾਰ
ਤੇਰੇ ਨੈਣ ਸੁਹਾਵੀਏ , ਆਬ ਹਯਾਤੀ ਹਾਰ
ਲੱਗੀ ਡੀਕ ਉਡੀਕ ਦੀ, ਮੇਰੇ ਨੈਣ ਦੁਵਾਰ
ਲੋਹਿਆ ਮਘਦੇ ਪ੍ਰੇਮ ਦਾ, ਚੰਡੇ ਹਿਜਰ ਲੁਹਾਰ
ਇੱਕ ਕੰਡਿਆਲੀ ਵਾੜ ਹੈ, ਦੋ ਸਾਹਾਂ ਵਿਚਕਾਰ
ਤੇਰੇ ਬਿਨਾ ਹਯਾਤੀਏ, ਕੱਖੋਂ ਹੌਲਾ ਭਾਰ
ਤੈਂ ਬਿਨ ਆਪਣੇ ਬਾਝ ਹੀ, ਜੀਵਨ ਰਿਹਾਂ ਗੁਜ਼ਾਰ