ਜਲ ਪਰੀ ਦੇ ਨਾਂ

ਜਿੰਦੜੀ ਬੈਠੀ ਚਾਕ ’ਤੇ 

ਦਿਲ ਦੀ ਮਿੱਟੀ ਗੋਅ 

ਪੋਰਾਂ ਵਿਚੋਂ ਸਿੰਮਦੀ 

ਸਾਹਵਾਂ ਦੀ ਖ਼ੁਸ਼ਬੋ 

ਰਾਤਾਂ ਖੇਡਣ ਹਾਰੀਆਂ 

ਨੈਣ ਕਰੇਂਦੇ ਲੋਅ

ਪੀਵਣ ਤੇਰੇ ਹੰਝ ਦਾ 

ਰੁੱਖ ਨੂੰ ਪਾਣੀ ਵਾਂਗ 

ਤੇਰੇ ਮੇਰੇ ਇਸ਼ਕ ਦੀ 

ਧੁਰੋਂ ਭਰੀਕੀ ਮਾਂਗ

📝 ਸੋਧ ਲਈ ਭੇਜੋ