ਜਮਾਤ ਬਣਾਇਆਂ ਸਾਧ ਨ ਹੋਂਦਾ

ਜਮਾਤ ਬਣਾਇਆਂ ਸਾਧ ਨ ਹੋਂਦਾ, ਨਾਲ ਹੋਵਨ ਊਠ ਨਗਾਰੇ ।

ਬਿਭੂਤ ਚੜਾਇਆਂ ਸਾਧ ਨ ਹੋਂਦਾ, ਨਹੀਂ ਹੋਂਦਾ ਜਟਾਂ ਸਵਾਰੇ ।

ਕਠਨ ਵਿਦਿਆ ਪੜ੍ਹ ਸਾਧ ਨ ਹੋਂਦਾ, ਭਾਵੇਂ ਵੇਦ ਪੜ੍ਹੇ ਮੁਖ ਚਾਰੇ ।

ਸੰਤਰੇਣ ਸਾਧਾਂ ਦੇ ਲੱਖਣ, ਸਾਧ ਹੋਂਦਾ ਮਨ ਦੇ ਮਾਰੇ ।

📝 ਸੋਧ ਲਈ ਭੇਜੋ