ਜ਼ਮਾਨਾ ਸਿਤਮ ਕਰ ਜਾਵੇ

ਜ਼ਮਾਨਾ ਸਿਤਮ ਕਰ ਜਾਵੇ ।

ਜਰ ਜਾਣ ਦਾ ਜਿਗਰਾ ਹੈ ।

ਕੋਈ ਆਪਣਾ ਕਹਿ ਦੇਵੇ ।

ਤਾਂ ਡਰ ਸਕਦੀ ਹਾਂ ਮੈਂ ।

ਮਾੜਾ ਸੁਫਨਾ ਸੱਚ ਹੋ ਜਾਵੇ

ਤਾਂ ਮੈਂ ਹਾਰ ਨਹੀਂ ਮੰਨਦੀ ।

ਸੁਫ਼ਨੇ ਕੋਈ ਆਪਣਾ ਕਹਿ ਜਾਵੇ

ਤ੍ਰਬਕ ਉੱਠ ਤੱਕਦੀ ਹਾਂ ਮੈਂ ।

ਪਿਆਰੇ ਤੋੜਕੇ ਤੁਰ ਗਏ ।

ਜਿੰਨਾਂ ਨੂੰ  ਭਾਲ਼ਦੀ ਰਹਿੰਦੀ ।

ਦਿਲ ਦੇ ਟੁੱਟੇ ਲੋਥੜਿਆਂ ।

ਸੰਭਾਲ਼ ਕੇ ਰੱਖਦੀ ਹਾਂ ਮੈਂ ।

ਗਲ਼ ਲੱਗ ਕੇ ਮਿਲਦੇ ਸੀ ।

ਜ਼ਮਾਨਾ ਕਦੇ ਨਾ ਵਿਖਦਾ ਸੀ ।

ਸੱਜਣ ਬਣ ਛੂਹ ਨਾ ਕੋਈ ਜਾਵੇ ।

ਜੂਹਾਂ ਦੂਰ ਨੱਠਦੀ ਹਾਂ ਮੈਂ ।

ਓਹ ਪਾਕਿ ਪਵਿੱਤਰ ਹੋਵੇ ।

ਤੇ 'ਸਰਬ' ਸੱਚ ਜਾਣਦੀ ਹੋਵੇ

ਤਾਂ ਵੀ ਟੁੱਟ ਜਾਣ ਦੇ ਡਰੋਂ ।

ਸ਼ੀਸ਼ੇ ਜਿਹਾ ਦਿਲ ਆਪਣਾ

ਓਹਦੇ ਅੱਗੇ ਨਾ ਰੱਖਦੀ ਹਾਂ ਮੈਂ ।

ਪੈਰੀਂ ਡਿੱਗ ਕੇ ਪਾਤਸ਼ਾਹ ਦੇ ।

ਨਿੱਤ ਸਵਾਲ ਹੁੰਦਾ ਮੇਰਾ ।

ਕਿਹੜੀ ਅੱਖ ਇਤਬਾਰ ਕਰਾਂ?

ਰਾਜਿਆ ਕਰ ਇਨਸਾਫ਼ ਮੇਰਾ ।

ਕਿ ਕਿੰਨੇ ਸਿਤਮ ਬਾਕੀ ਨੇ?

'ਸਰਬ' ਨੇ ਹੱਸ ਕੇ ਸਹਿਣੇ ਜੋ?

ਕਿਹੜੇ ਕਿਹੜੇ ਆਪਣੇ ਨੇ?

ਜਿੰਨਾਂ ਤੋਂ ਦੂਰ ਰਹਿਣਾ ਮੈਂ?

📝 ਸੋਧ ਲਈ ਭੇਜੋ