ਜਮਾਨੇ ਦੀ ਰਿਆਕਾਰੀ

ਜਮਾਨੇ ਦੀ ਰਿਆਕਾਰੀ ਬਹੁਤ ਹੈ।

ਮੁਹੱਬਤ ਵਿਚ ਅਦਾਕਾਰੀ ਬਹੁਤ ਹੈ।

ਹਿਜਰ ਦੀ ਰਾਤ ਹੈ ਭਾਰੀ ਬਹੁਤ ਹੈ।

ਮਗਰ ਇਕ ਜ਼ਖ਼ਮ ਵੀ ਕਾਰੀ ਬਹੁਤ ਹੈ।

ਖ਼ਲਕ ਦਾ ਗ਼ਮ ਹੈ ਯਾ ਫਿਰ ਕੁਝ ਆਪਣਾ ਗ਼ਮ, 

ਇਹ ਗ਼ਮ ਹੈ ਤਾਂ ਰਵਾਦਾਰੀ ਬਹੁਤ ਹੈ।

ਜ਼ਰੂਰਤ ਦਾ ਬਦਲ ਹੁਣ ਦੋਸਤੀ ਹੈ,

ਨਹੀਂ ਤਾਂ ਨਾਜ਼ ਬਰਦਾਰੀ ਬਹੁਤ ਹੈ।

ਪਰਿੰਦੇ ਜਾਲ ਫਾਂਸੀ ਦਾ ਉਡਾਂਦੇ,

ਸੁਲਗ ਉੱਠੇ ਤਾਂ ਚਿੰਗਾਰੀ ਬਹੁਤ ਹੈ।

ਮੇਰੀ ਬੁਨਿਆਦ ਹੈ ਮੇਰੀ ਖਰਾਬੀ,

ਬਲਾ ਇਹ ਜਾਨ ਤੋਂ ਪਿਆਰੀ ਬਹੁਤ ਹੈ।

ਪਰਾਏ ਹੋ ਕੇ ਵੀ ਕੁਝ ਆਪਣੇ ਹੋ,

ਚਲੋ ਏਨੀ ਤਰਫਦਾਰੀ ਬਹੁਤ ਹੈ।

📝 ਸੋਧ ਲਈ ਭੇਜੋ