ਮੈਨੂੰ ਮੇਰਾ ਜ਼ਮੀਰ ਇਜਾਜ਼ਤ ਦੇਵੇ ਨਾ
ਜਿਉਂ ਰਾਂਝੇ ਨੂੰ ਹੀਰ ਇਜਾਜ਼ਤ ਦੇਵੇ ਨਾ
ਆਪ ਤਾਂ ਕਰਦੇ ਖੂਬ ਆਸ਼ਕੀ ਮੋੜਾਂ ਤੇ
ਸਾਹਿਬਾਂ ਵਾਰੀ ਵੀਰ ਇਜਾਜ਼ਤ ਦੇਵੇ ਨਾ
ਆਪਣੇ ਇਸ਼ਕ ਦਾ ਕਿੱਸਾ ਦੂਜੀ ਹੀਰ ਲਿਖਾਂ
ਪਰ ਵਾਰਸ਼ ਸ਼ਾਹ ਫ਼ਕੀਰ ਇਜਾਜ਼ਤ ਦੇਵੇ ਨਾ
ਦਿਲ ਤਾਂ ਕਰਦੈ ਆਖਿਰ ਉਹਨੂੰ ਭੁੱਲ ਜਾਵਾਂ
ਬਟੂਏ ਵਿੱਚ ਤਸਵੀਰ ਇਜਾਜ਼ਤ ਦੇਵੇ ਨਾ ।