ਜੰਮਦੀ ਨੂੰ ਕੁੱਖ 'ਚ ਨਾਂ ਮਾਰ ਮੇਰੀ ਅੰਮੀਏ!

ਖੜਜਾ ਨੀ ਖੜ ਮਾਏ ਖੋਲ ਜਰਾ ਅੱਖਾ ਨੂੰ!

ਆਪਣੀਆਂ ਆਂਦਰਾਂ ਦੇ ਬਾਲ ਨਾਂ ਨੂੰ ਕੱਖਾਂ ਨੂੰ!

ਹੋਗੀਆਂ ਨੇ ਸੋਚਾਂ ਕਿਉਂ ਬੁਮਾਰ ਮੇਰੀ ਅੰਮੀਏ!

ਜੰਮਦੀ ਨੂੰ ਕੁੱਖ 'ਚ ਨਾਂ ਮਾਰ ਮੇਰੀ ਅੰਮੀਏ! 

ਮੇਰਾ ਵੀ ਤਾਂ ਦਿਲ ਚਾਹੁੰਦਾ ਵੇਖਾ ਸੰਸਾਰ ਮੈਂ!

ਵੱਡੀ ਹੋ ਕੇ ਚਾਹੁੰਦੀ ਸਾਂ ਵੰਡਾਉਣਾ ਤੇਰਾ ਭਾਰ ਮੈਂ!

ਏਨੀ ਛੇਤੀ ਕਾਹਤੋਂ ਗਈ ਹਾਰ ਮੇਰੀ ਅੰਮੀਏ!

ਜੰਮਦੀ ਨੂੰ ਕੁੱਖ 'ਚ ਨਾਂ ਮਾਰ ਮੇਰੀ ਅੰਮੀਏ! 

ਗਰਭ ਵਿੱਚ ਪਲਦੀ ਨੂੰ ਦਿੰਦੀ ਸੈਅ ਦਲੇਰੀਆਂ!

ਅੱਧ ਵਿੱਚ ਮਾਏ ਕਾਹਨੂੰ ਢਾਹ ਗਈ ਢੇਰੀਆਂ!

ਅੱਖਾਂ ਮੀਚ ਜ਼ਰਾ ਕੁ ਵਿਚਾਰ ਮੇਰੀ ਅੰਮੀਏ! 

ਜੰਮਦੀ ਨੂੰ ਕੁੱਖ 'ਚ ਨਾਂ ਮਾਰ ਮੇਰੀ ਅੰਮੀਏ!

ਤੂੰ ਚਿੰਤਾਂ ਨਾ ਕਰੀਂ ਸਾਂਭੂ ਬਾਬਲੇ ਦੀ ਪੱਗ ਨੂੰ!

ਹਿੱਕ ਨਾਲ ਲਾ ਕੇ ਰੱਖੂ ਵੀਰਿਆਂ ਦੀ ਲੱਜ ਨੂੰ!

ਸਮਝ ਕਾਹਨੂੰ ਬੈਠੀ ਮੈਨੂੰ ਭਾਰ ਮੇਰੀ ਅੰਮੀਏ! 

ਜੰਮਦੀ ਨੂੰ ਕੁੱਖ 'ਚ ਨਾਂ ਮਾਰ ਮੇਰੀ ਅੰਮੀਏ!

ਤੂੰ ਨਾਂ ਹੁੰਦੀ ਰੋਅਬ ਕਾਹਦਾ ਹੋਣਾ ਸੀ ਫੇ ਮੀਆਂ ਦਾ!

ਕੋਈ ਨੀ ਫਰਕ ਬੇਬੇ ਮੁੰਡਿਆਂ ਤੇ ਧੀਆਂ ਦਾ!

ਦੇ ਤਾਂ ਸਹੀ ਮੌਕਾ ਇੱਕ ਵਾਰ ਮੇਰੀ ਅੰਮੀਏ!

ਜੰਮਦੀ ਨੂੰ ਕੁੱਖ 'ਚ ਨਾਂ ਮਾਰ ਮੇਰੀ ਅੰਮੀਏ!

ਮੇਰੀਆਂ ਨਾਂ ਬੇਸ਼ੱਕ ਬਾਲੀਂ ਚਾਹੇ ਲੋਹੜੀਆਂ!

ਜਿੰਨਾਂ ਘਰ ਲਾਦ ਹੈਨੀਂ ਸੁੰਨੀਆਂ ਡਿਊੜੀਆਂ! 

ਤੂੰ ਅੱਖੀਆਂ  ਤੋਂ ਪਰਦਾ ਉਤਾਰ ਮੇਰੀ ਅੰਮੀਏ! 

ਜੰਮਦੀ ਨੂੰ ਕੁੱਖ 'ਚ ਨਾਂ ਮਾਰ ਮੇਰੀ ਅੰਮੀਏ!

ਫਰੀਦ ਸਰਾਈਆਂ ਲੇਖੇ ਅੰਤ ਦੇਣੇ ਪੈਦੇ ਨੇ!

ਮਾੜਿਆਂ ਕੰਮਾਂ ਦੇ ਦੁੱਖ ਖੁਦ ਸਹਿਣੇ ਪੈਦੇ ਨੇ!

ਕਰ ਜਾ ਨੀ ਤੂੰ ਵੀ ਚੰਗੀ ਕਾਰ ਮੇਰੀ ਅੰਮੀਏ!

ਜੰਮਦੀ ਨੂੰ ਕੁੱਖ 'ਚ ਨਾਂ ਮਾਰ ਮੇਰੀ ਅੰਮੀਏ!

📝 ਸੋਧ ਲਈ ਭੇਜੋ