ਜਨਮ ਦਿਹਾੜਾ ਸੁੰਦਰੀ ਦੇ ਲਾਲ ਦਾ

ਮਾਘ ਸੀ ਉਨੱਤੀ ਲਿਖਿਆ ਮੈਂ ਪੜ੍ਹਿਆ।

ਪਾਉਂਟਾ ਸਾਹਿਬ ਵਿੱਚ ਜਦੋਂ ਚੰਨ ਚੜ੍ਹਿਆ।

ਮੁੱਖ ਉੱਤੇ ਨੂਰ ਬੜਾ ਸੀ ਕਮਾਲ ਦਾ॥

ਜਨਮ ਦਿਹਾੜਾ ਸੁੰਦਰੀ ਦੇ ਲਾਲ ਦਾ॥

ਪਟਨੇ ਦੇ ਵਿੱਚ ਲੱਗੀਆਂ ਨੇ ਛਹਿਬਰਾਂ।

ਧੰਨ-ਧੰਨ ਕਿਹਾ ਵੱਡੇ-ਵੱਡੇ ਰਹਿਬਰਾਂ।

ਵੇਖਣ ਹੀ ਯੋਗ ਤੇਜ਼ ਸੀਗਾ ਬਾਲ ਦਾ॥

ਜਨਮ ਦਿਹਾੜਾ ਸੁੰਦਰੀ ਦੇ ਲਾਲ ਦਾ॥

ਤੇਗ਼ ਦੇ ਧਨੀ ਦਾ ਜਿਹਨੂੰ ਕਹਿੰਦੇ ਪੋਤਰਾ।

ਜੰਗ ਦੇ ਮੈਦਾਨ ਜਿੰਨੇ ਲਾਇਆ ਜੋਤਰਾ।

ਜੰਨਮਿਆਂ ਪੁੱਤ ਨਈ ਅਜੀਤ ਨਾਲ ਦਾ॥

ਜਨਮ ਦਿਹਾੜਾ ਸੁੰਦਰੀ ਦੇ ਲਾਲ ਦਾ॥

ਵੱਡਾ ਫਰਜੰਦ ਬਾਜ਼ਾਂ ਵਾਲੇ ਪੀਰ ਦਾ।

ਮਾਹਿਰ ਸੀ ਜੋ ਪੂਰਾ ਨੇਜ਼ਿਆਂ ਤੇ ਤੀਰ ਦਾ।

ਪਾੜ ਦਿੰਦਾ ਸੀਨਾਂ ਪਿੱਤਲ ਦੀ ਢਾਲ ਦਾ॥

ਜਨਮ ਦਿਹਾੜਾ ਸੁੰਦਰੀ ਦੇ ਲਾਲ ਦਾ॥

ਸੋਹਣਿਆਂ ਦਾ ਸੋਹਣਾ ਚੰਨ ਸੁਲਤਾਨ ਸੀ।

ਦਾਦੀ ਗੁਜਰੀ ਦਾ ਪੋਤਰਾ ਮਹਾਨ ਸੀ।

ਦਾਦੇ ਬਾਬੇ ਵਾਗੂੰ ਉੱਤਮ ਖਿਆਲ ਦਾ॥

ਜਨਮ ਦਿਹਾੜਾ ਸੁੰਦਰੀ ਦੇ ਲਾਲ ਦਾ॥

ਰਹਿੰਦਾ ਸੀ ਦੁਮਾਲਾ ਚੱਕਰਾਂ ਚ’ ਮੜਿਆ।

ਸੱਜੇ ਹੱਥ ਹੁੰਦਾ ਸੀਗਾ ਨੇਜ਼ਾ ਫੜਿਆ।

ਨਿੱਤਨੇਮੀ ਪੱਕਾ ਯੋਧਾ ਹਰ ਹਾਲ ਦਾ॥

ਜਨਮ ਦਿਹਾੜਾ ਸੁੰਦਰੀ ਦੇ ਲਾਲ ਦਾ॥

ਚਮਕੌਰ ਦੀ ਗੜ੍ਹੀ ਦਾ ਉਹੋ ਜਰਨੈਲ ਸੀ।

ਕਹਿੰਦੇ ਤੇ ਕਹਾਉਂਦੇ ਜਿੰਨੇ ਕੀਤੇ ਘੈਲ ਸੀ।

ਰਹਿੰਦਾ ਸੀ ਮੈਦਾਨ ਵਿੱਚ ਘਾਲਾਂ ਘਾਲ ਦਾ॥

ਜਨਮ ਦਿਹਾੜਾ ਸੁੰਦਰੀ ਦੇ ਲਾਲ ਦਾ॥

ਮੰਨਦੀ ਹੈ ਲੋਹਾ ਜੀਦਾ ਕਇਆਨਾਤ ਜੀ।

ਪੂਜਾ ਹੁੰਦੀ ਜੀਹਦੀ ਦਿਨ ਅਤੇ ਰਾਤ ਜੀ।

ਵੱਲ ਸਿੱਖੇ ‘ਸੱਤਾ’ ਕੋਰੜੇ ਦੀ ਚਾਲ ਦਾ॥

ਜਨਮ ਦਿਹਾੜਾ ਸੁੰਦਰੀ ਦੇ ਲਾਲ ਦਾ॥

📝 ਸੋਧ ਲਈ ਭੇਜੋ