ਜੋ ਕਾਸੇ ਲਈ

ਕਿਸੇ ਲਈ 

ਕੁਝ ਕਰਨ ਜੋਗਾ ਨਹੀਂ ਹੁੰਦਾ 

ਸਿਰਫ ਜੀਣ ਜੋਗਾ ਹੁੰਦਾ 

ਮਰਨ ਜੋਗਾ ਨਹੀਂ ਹੁੰਦਾ 

ਜਨਮ ਦਿਨ ਉਸੇ ਦਾ ਮਨਾਇਆ ਜਾਂਦਾ 

ਮਰਨ ਦਿਨ

ਉਹਨਾ ਦਾ ਮਨਾਇਆ ਜਾਂਦਾ 

ਜੋ ਕਾਸੇ ਲਈ 

ਕਿਸੇ ਲਈ ਕੁਝ ਕਰਦਾ ਹੈ

ਮਰਦਾ ਹੈ…

ਜਿਨਾਂ ਦੀਆਂ ਕਬਰਾਂ ਵੀ ਜੀਂਦੀਆਂ ਨੇ 

ਜਿਨ੍ਹਾਂ ਦੀਆਂ ਮੜ੍ਹੀਆਂ ਤੇ ਵੀ 

ਮੇਲੇ ਲੱਗਦੇ ਨੇ

📝 ਸੋਧ ਲਈ ਭੇਜੋ