ਜਨਮਾਂ ਦੀ ਫਾਹੀ ਕੱਟ ਕੇ,
ਦਾਤਾ ਕਰ ਦੇਵੋ ਜਨਮ ਸੁਹੇਲਾ॥
ਸਾਰਿਆਂ ਦਰਾਂ ਤੋਂ ਵੱਡਾ ਤੇਰਾ ਦਰਬਾਰ ਜੀ।
ਤੂੰ ਹੀ ਸੱਚਾ ਸਾਂਈ ਸਾਡਾ ਤੂੰ ਹੀ ਨਿਰੰਕਾਰ ਜੀ।
ਜਨਮ ਮਰਨ ਵਾਲੜਾ,
ਸਾਹਿਬਾ ਮੇਹਰ ਕਰੋ ਫੇਹ ਦੇਵੋ ਢੇਲਾ॥
ਜਨਮਾਂ ਦੀ ਫਾਹੀ ਕੱਟ ਕੇ,
ਦਾਤਾ ਕਰ ਦੇਵੋ ਜਨਮ ਸੁਹੇਲਾ॥
ਕਾਂਮ ਤੇ ਕ੍ਰੋਧ ਤੂੰ ਬਚਾਈ ਹੰਕਾਰ ਤੋਂ।
ਕੋਹਾਂ ਦੂਰ ਰੱਖੀਂ ਮੈਨੂੰ ਝੂਠ ਦੇ ਵਪਾਰ ਤੋਂ।
ਕੁੱਝ ਵੀ ਨਈ ਨਾਲ ਜਾਂਵਣਾ,
ਸਭ ਏਥੇ ਰਹਿ ਜਾਣਾ ਪੈਸਾ ਧੇਲਾ॥
ਜਨਮਾਂ ਦੀ ਫਾਹੀ ਕੱਟ ਕੇ,
ਦਾਤਾ ਕਰ ਦੇਵੋ ਜਨਮ ਸੁਹੇਲਾ॥
ਜਿੰਦਗੀ ਜਿਊਣ ਦਾ ਸਿਖਾ ਦੇਵੋਂ ਵੱਲ ਜੀ।
ਸੇਵਾ ਸਿਮਰਨ ਦਾ ਬਖਸ਼ ਦੇਵੋ ਬੱਲ ਜੀ।
ਨਾਮ ਵਾਲੀ ਚਾੜੋਂ ਰੰਗਣਾਂ,
ਕਿਤੇ ਲੰਘ ਹੀ ਨਾ ਜਾਵੇ ਹੱਥੋ ਵੇਲਾ॥
ਜਨਮਾਂ ਦੀ ਫਾਹੀ ਕੱਟ ਕੇ,
ਦਾਤਾ ਕਰ ਦੇਵੋ ਜਨਮ ਸੁਹੇਲਾ॥
ਚਰਨਾਂ ਦੇ ਨਾਲ ਜੋੜੀਂ ਪਾਂਵੀ ਨਾਂ ਤੂੰ ਦੂਰੀਆਂ।
ਤੇਰੇ ਦਰੋਂ ਹੁੰਦੀਆਂ ਮੁਰਾਦਾਂ ਸਭੇ ਪੂਰੀਆਂ।
ਤੇਰਾ ਹੀ ਦੀਦਾਰ ਚਾਹੀਦਾ,
ਸਾਨੂੰ ਹੋਰ ਨਈਉਂ ਕੋਈ ਵੀ ਝਮੇਲਾ॥
ਜਨਮਾਂ ਦੀ ਫਾਹੀ ਕੱਟ ਕੇ,
ਦਾਤਾ ਕਰ ਦੇਵੋ ਜਨਮ ਸੁਹੇਲਾ॥
ਅਕਲਾਂ ਹਲੀਮੀਆਂ ਦੀ ‘ਸੱਤੇ’ ਨੂੰ ਵਿਚਾਰ ਦੇ।
ਨਾਮ ਵਾਲਾ ਚੱਪੂ ਲਾ ਕੇ ਬੇੜਿਆਂ ਨੂੰ ਤਾਰ ਦੇ।
ਤੁਸੀਂ ਜਾਣੀ ਜਾਣ ਪਾਤਿਸ਼ਾਹ
ਇਹੇ ਜਗਤ ਮਦਾਰੀ ਵਾਲਾ ਖੇਲਾ॥
ਜਨਮਾਂ ਦੀ ਫਾਹੀ ਕੱਟ ਕੇ,
ਦਾਤਾ ਕਰ ਦੇਵੋ ਜਨਮ ਸੁਹੇਲਾ॥