ਜਨਮਿਆਂ ਬਾਲਕ ਜੇਠਾ

ਹੋ ਗਿਆ ਸੀ ਪ੍ਰਕਾਸ਼ ਤੇ ਮਿਟ ਗਏ ਦੂਰ ਹਨੇਰੇ ਸੀ!

ਪੰਦਰਾਂ  ਸੌਂ  ਚੌਂਤੀ  ਨੂੰ  ਜਨਮੇਂ  ਸਤਿਗੁਰ  ਮੇਰੇ  ਸੀ!

ਦਯਾ ਕੌਰ ਦੀ ਕੁੱਖ ਨੂੰ, ਸਾਰੇ ਹੀ ਵਡਿਆਉਦੇ ਨੇ!

ਜਨਮਿਆਂ ਬਾਲਕ ਜੇਠਾ, ਲੋਕੀਂ ਖੁਸ਼ੀ ਮਨਾਉਦੇ ਨੇ!

ਸਭ  ਵਾਰੇ-ਵਾਰੇ ਜਾਦੀ ਸੰਗਤ ਤੱਕ ਕੇ ਬਾਲਕ ਨੂੰ!

ਚਰਨੀਂ ਸੀਸ ਝਕਾਉਦੇ ਸਾਰੇ ਹੀ ਪ੍ਰਤਿਪਾਲਕ ਨੂੰ!

ਹਰਿਦਾਸ ਪਿਤਾ ਜੀ ਖੁਸ਼ੀ 'ਚ ਫੁੱਲੇ ਨਾਂ' ਸਮਾਉਦੇ ਨੇ!

ਜਨਮਿਆਂ ਬਾਲਕ ਜੇਠਾ, ਲੋਕੀਂ ਖੁਸ਼ੀ ਮਨਾਉਦੇ ਨੇ!

ਭਾਗ  ਲਗਾਏ  ਪਾਤਿਸ਼ਾਹ  ਮੇਰੇ  ਚੂਨਾਂ  ਮੰਡੀ  ਨੂੰ!

ਰਾਹ ਬਣਾਉਣਾ ਸੱਚਦਾ ਪੁੱਟਕੇ ਪਾਪ ਦੀ ਡੰਡੀ ਨੂੰ!

ਐਸੇ  ਰੱਬੀ ਚੇਹਰੇ  ਜੱਗ  ਤੋਂ  ਧੁੰਦ  ਮਿਟਾਉਦੇ   ਨੇ!

ਜਨਮਿਆਂ ਬਾਲਕ ਜੇਠਾ, ਲੋਕੀਂ ਖੁਸ਼ੀ ਮਨਾਉਦੇ ਨੇ!

ਵੱਖਰਾ ਨੂਰ ਨਜ਼ਾਰਾ ਸੀ ਸੱਚੀਆਂ ਸਰਕਾਂਰਾਂ ਦਾ!

ਨੈਣਾਂ ਦੇ ਵਿੱਚ ਮਸਤੀਂ ਜਾਪੇ ਰੂਪ ਨਿਰੰਕਾਰਾਂ ਦਾ!

ਸੋਹਣਾ ਮੁੱਖੜਾ ਦਮਕੇ ਸਭ  ਦੀਦਾਰੇ  ਪਾਉਦੇ  ਨੇ!

ਜਨਮਿਆਂ ਬਾਲਕ ਜੇਠਾ, ਲੋਕੀਂ ਖੁਸ਼ੀ ਮਨਾਉਦੇ ਨੇ!

ਜੈ ਜੈਕਾਰਾਂ ਹੋਈਆਂ ਤੇ ਵੱਜ਼ੀਆਂ ਛਹਿਨਾਈਆਂ ਜੀ!

ਦਰਸ਼ਨ ਦੇ ਲਈ ਦੂਰ-ਦੂਰ ਤੋਂ ਸੰਗਤਾਂ ਆਈਆਂ ਜੀ!

ਹੋਈ ਫੁੱਲਾਂ ਦੀ ਵਰਖਾ ਮੰਗਲ ਖੁਸ਼ੀ ਦੇ ਗਾਉਦੇ ਨੇ!

ਜਨਮਿਆਂ ਬਾਲਕ ਜੇਠਾ, ਲੋਕੀਂ ਖੁਸ਼ੀ ਮਨਾਉਦੇ ਨੇ!

ਚੂਨਾਂ ਮੰਡੀ ਦੇ ਵਿੱਚ ਖੂਬ ਬਹਾਰਾਂ ਖਿੜ ਰਹੀਆਂ!

ਚਾਰੇ ਪਾਸੇ ਰਸ ਭਿੰਨੀਆਂ  ਤਾਰਾਂ ਛਿੜ ਰਹੀਆਂ! 

ਭਾਗਾ ਵਾਲੀ ਧਰਤੀ  ਨੂੰ ਚੁੰਮ  ਮੱਥੇ  ਲਾਉਦੇ  ਨੇ!

ਜਨਮਿਆਂ ਬਾਲਕ ਜੇਠਾ, ਲੋਕੀਂ ਖੁਸ਼ੀ ਮਨਾਉਦੇ ਨੇ!

📝 ਸੋਧ ਲਈ ਭੇਜੋ