ਜ਼ਾਰੀ, ਸਜਣ, ਲਖ ਜ਼ਾਰੀ

ਜ਼ਾਰੀ, ਸਜਣ, ਲਖ ਜ਼ਾਰੀ, ਮੇਡੀ ਤੇਡੇ ਨਾਲ

ਨਾਲ ਤੁਸਾ ਡੇ ਮੇਡੀ ਯਾਰੀ, ਜੀਵੇਂ ਵਣੇਈ ਤੀਵੇਂ ਪਾਲ

ਆਖਾਂ ਯਾਰ ਤੇਨੂੰ ਹਿਕਵਾਰੀ, ਤੇਡੀ ਗੁਝੜੀ ਗਾਲ

ਮੇਡੀ ਤੇਕੂੰ ਹੇ ਸੁਧ ਸਾਰੀ, ਵਰਕ ਹਿਜਰ ਦਾ ਵਾਲ

ਅਜ਼ਲ ਕਨੂੰ ਮੇਡੇ ਗਲ ਵਿਚ ਗਾਰੀ, ਆਵ ਸਾਡੇ ਗਲੇ ਜਾਲ

ਸੱਚਲ ਹੈ ਸਗ ਦਰ ਤੇਡੇ ਦਾ, ਦੋਸਤ ਸਿਘਾ ਗ਼ਮ ਟਾਲ

📝 ਸੋਧ ਲਈ ਭੇਜੋ