ਇਹਨੂੰ ਸਾਂਭ ਲੈ ਬੜੇ ਚੋਰ ਨੇ

ਇਹ ਜੱਗ ਦੇ ਵਿੱਚ ਬੜੇ ਕੋੜ ਨੇ

ਨਾ ਮਾੜੇ ਰਾਹ ਤੇ ਜਾ

ਨਾ ਕਿਤੇ ਖੱਟ ਲਵੀਂ ਬਦਨਾਮੀ

ਉਮਰ ਆ ਇਹ ਲਾਸਾਨੀ

ਚਾਰ ਦਿਨਾ ਦੀ ਜਵਾਨੀ

ਹੁਣ ਕਰਲੈ ਮਿਹਨਤ ਤਹਿ

ਨਾ ਹੁਣ ਟਿਕ ਕੇ ਕਾਕਾ ਬਹਿ

ਬਸ ਆਹੀ ਉਮਰ ਆ ਕਰਲੈ

ਨਈਂ ਤਾਂ ਪੱਲੇ ਨਈਂ ਰਹਿਣੀ ਚਵਾਨੀ।

ਉਮਰ ਆ ਇਹ ਲਾਸਾਨੀ

ਚਾਰ ਦਿਨਾਂ ਦੀ ਜਵਾਨੀ

ਹੰਕਾਰ ਦਾ ਮੈਨੂੰ ਪਤਾ ਨਈਂ

ਸੱਚੀ ਦੱਸਾਂ ਰੱਤਾ ਨਈਂ

ਮੈ ਤਾਂ ਕੱਖ ਆਂ ਮਹਾਰਾਜ

ਤੁਸੀਂ ਹੋ ਵੱਡੇ ਗਿਆਨੀ

ਉਮਰ ਆ ਇਹ ਲਾਸਾਨੀ

ਚਾਰ ਦਿਨਾਂ ਦੀ ਜਵਾਨੀ

📝 ਸੋਧ ਲਈ ਭੇਜੋ