ਜਵਾਰਭਾਟਾ

ਅਕਾਸ਼ ਡੋਲਦਾ ਹੈ ਸਮੁੰਦਰ ਵਾਂਗ

ਸਮੁੰਦਰ ਮੇਰਾ ਦਿਲ ਡੋਲਦਾ ਹੈ

ਚੰਨ ਦੇ ਪ੍ਰਛਾਵੇਂ ਵਾਂਗ

ਅਕਾਸ਼ ਤੇਰੀ ਚਾਨਣੀ ਨਾਲ ਭਰਿਆ ਹੈ

ਦਿਲ ਮੇਰਾ ਤੇਰੇ ਨਾਲ

ਅੱਜਕਲ੍ਹ ਜਵਾਰਭਾਟਿਆਂ ਨਾਲ ਰਹਿਣ ਦੀ

ਜਾਚ ਸਿੱਖ ਰਿਹਾ ਹਾਂ

📝 ਸੋਧ ਲਈ ਭੇਜੋ