ਜਦੋਂ ਮਿਲੀਏ ਇਉਂ ਮਿਲੀਏ

ਜਦੋਂ ਮਿਲੀਏ ਇਉਂ ਮਿਲੀਏ ਨਾ ਕੋਈ ਫਾਸਲਾ ਹੋਵੇ। 

ਖ਼ੁਦਾ ਖ਼ੁਦ ਵੀ ਅਸਾਂ ਦਾ ਫ਼ਰਕ ਨਾ ਪਹਿਚਾਣਦਾ ਹੋਵੇ।

ਸਦਾ ਇਹ ਸੋਚ ਕੇ ਨਜ਼ਰਾਂ 'ਚੋਂ ਉਸ ਦੀ ਭਾਲ ਨਾ ਮੋਈ, 

ਪਤਾ ਕੀ ਹੈ ਕਿ ਉਹ ਅਗਲੇ ਚੁਰਾਹੇ ਤੇ ਖੜਾ ਹੋਵੇ। 

ਇਵੇਂ ਉਹ ਦੂਰ ਹੈ ਕਿ ਨਜ਼ਰ ਨੂੰ ਪਹਿਚਾਨਣਾ ਮੁਸ਼ਕਲ, 

ਇਵੇਂ ਨਜ਼ਦੀਕ ਜਿਉਂ ਅਹਿਸਾਸ ਵਿਚ ਉਤਰ ਗਿਆ ਹੋਵੇ। 

ਬੜਾ ਗ਼ਮਗੀਨ ਲੱਗਦਾ ਸੀ ਵਿਚਾਰਾ ਸ਼ਾਮ ਦਾ ਸੂਰਜ, 

ਦੁਪਹਿਰਾਂ ਯਾਦ ਕਰ ਕਰ ਕੇ ਜਿਵੇਂ ਪਛਤਾ ਰਿਹਾ ਹੋਵੇ।

📝 ਸੋਧ ਲਈ ਭੇਜੋ