ਜਦੋਂ ਤੂੰ ਮੈਨੂੰ ਫ਼ੁੱਲ ਕਿਹਾ

ਜਦੋਂ ਤੂੰ ਮੈਨੂੰ ਫ਼ੁੱਲ ਕਿਹਾ

ਉਦੋਂ ਤੋਂ ਮੈਂ ਸੱਚਮੁਚ ਹੀ

ਫ਼ੁੱਲ ਬਣ ਗਿਆ

ਪਰ

ਹੁਣ ਤੂੰ ਮੈਨੂੰ ਖ਼ੱਗ ਕੇ

ਆਪਣੇ ਘਰ ਦੇ ਗ਼ਮਲੇ

ਜਾਂ ਕਿਆਰੀ ਵਿੱਚ

ਲਾਉਣ ਦੀ ਜ਼ਿੱਦ ਨਾ ਕਰੀਂ

ਜਿੱਥੇ ਹਾਂ ਉੱਥੇ ਹੀ ਖੁਸ਼ਬੋ ਮਾਣੀਂ

ਫ਼ੁੱਲ ਦਾ ਅਸਲ ਵਜੂਦ

ਉਸਦਾ ਦਿਸਦਾ ਕਲਬੂਤ ਨਹੀਂ 

ਬਲਕਿ ਅਣਦਿਸਦੀ 

ਮਹਿਸੂਸ ਹੁੰਦੀ ਖੁਸ਼ਬੋ ਹੁੰਦਾ  ਹੈ

ਜਿੱਥੇ ਹਾਂ ਉੱਥੇ ਹੀ

ਮਾਨਣ ਦੀ ਕੋਸ਼ਿਸ਼ ਕਰੀਂ । 

📝 ਸੋਧ ਲਈ ਭੇਜੋ