ਜ਼ੇ-ਜ਼ਾਹਦ ਜ਼ੁਹਦ ਕਮਾਂਦੇ

ਜ਼ੇ-ਜ਼ਾਹਦ ਜ਼ੁਹਦ ਕਮਾਂਦੇ ਥੱਕੇ,

ਰੋਜ਼ੇ ਨਫਲ ਨਮਾਜ਼ਾਂ ਹੂ

ਆਸ਼ਿਕ ਗ਼ਰਕ ਹੋਏ ਵਿਚ ਵਹਦਤ,

ਨਾਲ ਮੁਹੱਬਤ ਰਾਜ਼ਾਂ ਹੂ

ਮੱਖੀ ਕੈਦ ਸ਼ਹਿਦ ਵਿਚ ਹੋਈ,

ਕੀ ਉਡਸੀ ਨਾਲ ਸ਼ਾਹਬਾਜ਼ਾਂ ਹੂ

ਜਿਨ੍ਹਾਂ ਮਜਲਸ ਨਾਲ ਨਬੀ ਦੇ ਬਾਹੂ,

ਉਹ ਸਾਹਿਬ ਨਾਜ਼ ਨਵਾਜ਼ਾਂ ਹੂ

📝 ਸੋਧ ਲਈ ਭੇਜੋ