ਜੇ ਖ਼ਾਨ ਨਾ ਹੁੰਦੇ

ਜੇ ਖ਼ਾਨ* ਨਾ ਹੁੰਦੇ

ਖ਼ਾਨਗਾਹਾਂ ਨਾ ਹੁੰਦੀਆਂ

ਤਕੀਏ ਮਸੀਤਾਂ 

ਦਰਗਾਹਾਂ ਨਾ ਹੁੰਦੀਆਂ

ਸੂਫ਼ੀ ਨਾ ਹੁੰਦੇ

ਫ਼ਕੀਰ ਨਾ ਹੁੰਦੇ

ਸਾਂਝਾਂ ਦੇ ਸਾਂਝੇ

ਸਫ਼ੀਰ ਨਾ ਹੁੰਦੇ

ਫਰੀਦ ਨਾ ਹੁੰਦਾ

ਕਬੀਰ ਨਾ ਹੁੰਦਾ

ਖੁਸਰੋ ਨਾ ਹੁੰਦਾ

ਬੁੱਲ੍ਹਾ ਨਾ ਹੁੰਦਾ

ਗ਼ਾਲਿਬ ਨਾ ਹੁੰਦਾ

ਵਾਰਸ ਨਾ ਹੁੰਦਾ

ਰਹਿਤਲ ਨੂੰ ਏਨਾ

ਢਾਰਸ ਨਾ ਹੁੰਦਾ

...

ਜੇ ਖ਼ਾਨ ਨਾ ਹੁੰਦੇ

ਤਾਜ ਨਾ ਹੁੰਦਾ

ਗੁੰਬਦ ਨਾ ਹੁੰਦੇ

ਮਹਿਰਾਬ ਨਾ ਹੁੰਦਾ

ਇਮਾਰਤੀ ਕੁਤਬ

ਮੀਨਾਰ ਨਾ ਹੁੰਦਾ

ਬੁਲੰਦ ਦਰਵਜ਼ਾ

ਸ਼ਾਹਕਾਰ ਨਾ ਹੁੰਦਾ

ਲਾਲ ਕਿਲ੍ਹਾ ਨਾ ਹੁੰਦਾ

ਸੁਨਿਹਿਰੀ ਮਸਜਿਦ ਨਾ ਹੁੰਦੀ

ਗੁਲੂਕਾਰੀ ਇਹ ਮੀਨਾਕਾਰੀ ਨਾ ਹੁੰਦੀ

ਇਹ ਭਾਰਤ ਮਾਂ ਏਨੀ

ਪਿਆਰੀ ਨਾ ਹੁੰਦੀ

ਇਹ ਦਿੱਲੀ ਹੈ ਜੋ ਦਿੱਲੀ ਨਾ ਹੁੰਦੀ

ਲਖਨਵੀ ਤਹਿਜ਼ੀਬ ਪਿਆਰੀ ਨਾ ਹੁੰਦੀ

ਇਹ ਆਗਰਾ ਫ਼ਤਿਹਪੁਰ ਵੀ

ਐਸਾ ਨਾ ਹੁੰਦਾ

ਜੇ ਖ਼ਾਨ ਨਾ ਹੁੰਦੇ

ਮੰਟੋ ਨਾ ਹੁੰਦਾ

ਇਕਬਾਲ ਨਾ ਹੁੰਦਾ

ਸਾਹਿਰ ਨਾ ਹੁੰਦਾ

ਰਫ਼ੀ ਨਾ ਹੁੰਦਾ

ਕੈਫ਼ੀ ਨਾ ਹੁੰਦਾ

ਜਾਵੇਦ ਨਾ ਹੁੰਦਾ

ਸ਼ਬਾਨਾ ਨਾ ਹੁੰਦੀ

ਤਹਿਜ਼ੀਬ ਏਨੀ

ਸ਼ਹਾਨਾ ਨਾ ਹੁੰਦੀ

ਇਹ ਤਾਰੀਖ਼-ਏ -ਹਿੰਦ

ਜੋ ਅੱਜ ਹੈ ਉਹ ਏਨੀ 

ਦਿਲਕਸ਼ ਹੁਸੀਨ

ਅਫ਼ਸਾਨਾ ਨਾ ਹੁੰਦੀ

ਇਰਫ਼ਾਨ

ਇਮਰਾਨ

ਆਮਿਰ

ਸਲਮਾਨ

ਨਾ ਹੁੰਦਾ

ਨਸਰੂ ਤੇ ਅਬਦੁਲ ਕਲਾਮ ਨਾ ਹੁੰਦਾ

ਜੇ ਖ਼ਾਨ ਨਾ ਹੁੰਦੇ

ਜੇ ਇਸਲਾਮ ਨਾ ਹੁੰਦਾ

ਹਿੰਦ ਦਾ ਇਹ

ਮੁਕਾਮ ਨਾ ਹੁੰਦਾ

ਹਿੰਦ ਤੇ ਏਨਾ 

ਮਾਣ ਨਾ ਹੁੰਦਾ।

--

*ਇਸਲਾਮੀ ਭਾਈਚਾਰੇ ਲਈ ਬਿੰਬ ਵਜੋਂ ਵਰਤਿਆ ਗਿਆ ਸ਼ਬਦ

📝 ਸੋਧ ਲਈ ਭੇਜੋ