ਜੇ ਮੈਂ ਤੈਨੂੰ ਦਿਲ ਦੇ ਤਾ

ਜੇ ਮੈਂ ਤੈਨੂੰ ਦਿਲ ਦੇ 'ਤਾ,

ਤੂੰ ਵਗ੍ਹਾ ਕੇ ਮਾਰਿਆ, ਤੇ ਫਿਰ?

ਜੇ ਦਿਲ ਮੇਰਾ ਟੁੱਟ ਗਿਆ,

ਗਿਆ ਨਾ ਮੈਥੋਂ ਜੋੜਿਆ, ਤੇ ਫਿਰ?

ਜੇ ਦਿਲ ਮੇਰਾ ਰੁੱਸ ਗਿਆ,

ਮੰਨਿਆਂ ਨਾ ਤੇਰੇ ਬਿਨ, ਤੇ ਫਿਰ?

ਜੇ ਦਿਲ ਹੋਗੀ ਮੁਹੱਬਤ ਪਾਕਿ,

ਅੱਗੋਂ ਕਰ ਦਿੱਤੀ ਤੂੰ ਖ਼ਾਕ, ਤੇ ਫਿਰ?

ਜੇ ਦਿਲ ਕਰ ਬੈਠਾ ਪਿਆਰ,

ਅੱਗੋਂ ਕਰਤਾ ਤੂੰ ਇਨਕਾਰ, ਤੇ ਫਿਰ?

ਜੇ ਮੇਰੇ ਦਿਲ ਕਬੂਲੀ ਹਾਰ,

ਤੇ ਤੈਨੂੰ ਹੋ ਗਿਆ ਪਿਆਰ, ਤੇ ਫਿਰ?

ਜੇ ਦਿਲ 'ਸਰਬ' ਤੋਂ ਦਿੱਤਾ ਵਾਰ,

ਢੂੰਡ ਲੱਭਿਆ ਨਾ ਐਸਾ ਪਿਆਰ, ਤੇ ਫਿਰ?

📝 ਸੋਧ ਲਈ ਭੇਜੋ