ਜੇ ਮੁਹੱਬਤ ਸੱਚੀ ਹੁੰਦੀ,ਇਸ਼ਕ ਦੀ ਆਤਸ਼ ਮੱਚੀ ਹੁੰਦੀ।
ਜੇ ਮੁਹੱਬਤ ਸੱਚੀ ਹੁੰਦੀ, ਏ ਇਸ਼ਕ ਕਹਾਣੀ ਰੱਚੀ ਹੁੰਦੀ।
ਜੇ ਮੁਹੱਬਤ ਸਾਡੀ ਹੁੰਦੀ,ਇਸ਼ਕ ਫਸਲ ਦੀ ਵਾਢੀ ਹੁੰਦੀ।
ਜੇ ਮੁਹੱਬਤ ਸਾਡੀ ਹੁੰਦੀ,ਇਸ਼ਕ ਬਾਤ ਫੇਰ ਡਾਢੀ ਹੁੰਦੀ।
ਜੇ ਮੁਹੱਬਤ ਧਾਰੀ ਹੁੰਦੀ, ਇਸ਼ਕ ਨੇ ਫੇਰੀ ਆਰੀ ਹੁੰਦੀ।
ਜੇ ਮੁਹੱਬਤ ਧਾਰੀ ਹੁੰਦੀ,ਇਸ਼ਕ ਜਾਨਤੋਂ ਪਿਆਰੀ ਹੁੰਦੀ।
ਜੇ ਮੁਹੱਬਤ ਪਾਣੀ ਹੁੰਦੀ,ਇਸ਼ਕ ਹੀ ਰਾਜਾ ਰਾਣੀ ਹੁੰਦੀ।
ਜੇ ਮੁਹੱਬਤ ਪਾਣੀ ਹੁੰਦੀ,ਇਸ਼ਕਾਈ ਬਾਤ ਪੁਰਾਣੀ ਹੁੰਦੀ।
ਜੇ ਮੁਹੱਬਤ ਪੁੰਨ ਹੁੰਦੀ, ਇਸ਼ਕ ਦੀ ਆਪਣੀ ਧੁਨ ਹੁੰਦੀ।
ਜੇ ਮੁਹੱਬਤ ਪੁੰਨ ਹੁੰਦੀ,ਇਸ਼ਕ ਚ ਉਹ ਵੀ 'ਧੁੰਨ' ਹੁੰਦੀ।