ਜੇ ਰਾਹਵਾਂ ਦੇ ਦੁਖ ਨਾ ਜਰਦਾ

ਜੇ ਰਾਹਵਾਂ ਦੇ ਦੁਖ ਨਾ ਜਰਦਾ ਕੀ ਕਰਦਾ ।

ਲੈ ਟੁਰਿਆ ਸੀ ਸ਼ੌਕ ਸਫ਼ਰ ਦਾ ਕੀ ਕਰਦਾ ।

ਚਾਦਰ ਤਾਣੀ ਨਿੱਘੀਆਂ ਨਿੱਘੀਆਂ ਯਾਦਾਂ ਦੀ,

ਦਿਲ ਸੀ ਹਿਜਰ ਦੇ ਪਾਲੇ ਠਰਦਾ ਕੀ ਕਰਦਾ ।

ਭਾਲ ਤੇਰੀ ਵਿਚ ਦਰ ਦਰ ਅਲਖ ਜਗਾਈ ਮੈਂ,

ਜਾਣੂ ਨਹੀਂ ਸਾਂ ਤੇਰੇ ਘਰ ਦਾ ਕੀ ਕਰਦਾ ।

ਤੇਰੇ ਘੱਲੇ ਉਹ ਬੂਹੇ ਤੇ ਆਏ ਸਨ,

ਮੈਂ ਦੁੱਖਾਂ ਸਿਰ ਹੱਥ ਨਾ ਧਰਦਾ ਕੀ ਕਰਦਾ ।

ਲੀਰਾਂ ਲੀਰਾਂ ਕਰ ਕੇ ਵੰਡੀ ਜੱਗ ਉੱਤੇ,

'ਆਤਿਫ਼' ਸੋਚ ਦੇ ਵੱਡੇ ਵਰ ਦਾ ਕੀ ਕਰਦਾ ।

📝 ਸੋਧ ਲਈ ਭੇਜੋ