ਜੇ 

ਰਾਹਾਂ ਵਿਚ 

ਬੰਦਿਆਂ ਦੇ ਮੂੰਹਾਂ ਵਾਲੇ

ਸ਼ੇਰ ਬਘੇਲੇ ਨਾ ਹੁੰਦੇ

ਤਾਂ ਕੁੜੀਆਂ ਵੀ ਜਾ ਸਕਦੀਆਂ ਸੀ

ਬਾਬੇ ਨਾਨਕ ਵਾਂਗੂੰ ਉਦਾਸੀਆਂ 'ਤੇ

ਤਾਂ ਕੁੜੀਆਂ ਵੀ ਜਾ ਸਕਦੀਆਂ ਸੀ

ਗੌਤਮ ਬੁੱਧ ਵਾਂਗੂੰ ਨਿਰਵਾਣ ਦੀ ਪ੍ਰਾਪਤੀ ਲਈ

ਤਾਂ ਉਹਨਾਂ ਸੱਤਾਂ ਰਿਸ਼ੀਆਂ ਵਿਚ

ਕੋਈ ਰਿਸ਼ੀਕਾ ਵੀ ਜ਼ਰੂਰ ਹੁੰਦੀ ਸ਼ਾਮਿਲ

ਜੇ

ਰਾਹਾਂ ਵਿਚ ਬੰਦਿਆਂ ਦੇ ਮੂੰਹਾਂ ਵਾਲੇ

ਸ਼ੇਰ ਬਘੇਲੇ ਨਾ ਹੁੰਦੇ ਤਾਂ...

📝 ਸੋਧ ਲਈ ਭੇਜੋ