ਜੇ ਸਾਈਂ ਜਾਤਾ ਤਾਂ ਸਭ ਨੂੰ ਜਾਤਾ

ਜੇ ਸਾਈਂ ਜਾਤਾ ਤਾਂ ਸਭ ਨੂੰ ਜਾਤਾ, ਬਿਨ ਜਾਤੇ ਕੁਝ ਨ ਜਾਤਾ ।

ਜੇ ਸਾਈਂ ਡਿਠਾ ਤਾਂ ਸਭ ਕੁਝ ਡਿਠਾ, ਬਿਨ ਡਿਠੇ ਅੰਧਰਾਤਾ ।

ਸਾਈਂ ਮਿਲਿਆ ਤਾਂ ਸਭ ਹੈ ਮਿਲਿਆ, ਬਿਨ ਮਿਲਿਆਂ ਝੂਠਾ ਨਾਤਾ ।

ਸੰਤਰੇਣ ਜਿਨ੍ਹਾਂ ਇਕ ਸਿਞਾਤਾ, ਓਹਨਾਂ ਸਭ ਕੁਝ ਜਾਤਾ ਪਾਤਾ ।

📝 ਸੋਧ ਲਈ ਭੇਜੋ