ਜੇ ਤੱਕੇਂ ਤੇ ਛਾਂਵਾਂ ਵਿਚੋਂ

ਜੇ ਤੱਕੇਂ ਤੇ ਛਾਂਵਾਂ ਵਿਚੋਂ 

ਰੱਬ ਦਿਸਦਾ ਮਾਂਵਾਂ ਵਿਚੋਂ

ਬੰਦਿਆਂ ਦੇ ਸਾਹ ਕੱਢ ਕੇ ਖ਼ੌਰੇ 

ਕੀ ਕੱਢਦਾ ਏਂ ਸਾਹਵਾਂ ਵਿਚੋਂ

ਕਿੰਜ ਵੀ ਮਿਲ਼ੀਏ ਦਿਸ ਪੈਂਦੇ ਨੇ 

ਨੀਅਤਾ ਦੇ ਰੰਗ ਬਾਹਵਾਂ ਵਿਚੋਂ

ਦੋਵੇਂ ਘਰ ਨਿਕਲੇ ਨਈਂ ਆਂ 

ਹਾਲੇ ਤੀਕ ਸਲਾਹਵਾਂ ਵਿਚੋਂ

ਟੁੱਕਰ, ਬੋਟ ਤੇ ਆਂਡੇ ਇੱਕ ਦਿਨ 

ਮੈਂ ਕੱਢਣੇ ਨੇ ਕਾਂਵਾਂ ਵਿਚੋਂ

ਰਾਹਵਾਂ ਤੇ ਨਈਂ! ਮੈਂ ਤੁਰਿਆ ਵਾਂ 

ਰਾਹਵਾਂ ਕੱਢਕੇ ਰਾਹਵਾਂ ਵਿਚੋਂ

ਹੋਵੇ ਤੇ ਕੁਝ ਕੱਢੇ ‘ਸੰਧੂ’ 

ਅੱਜ-ਕਲ੍ਹ ਦੇ ਦਰਿਆਵਾਂ ਵਿਚੋਂ

📝 ਸੋਧ ਲਈ ਭੇਜੋ