ਜੇ-ਜ਼ਰ ਵਾਂਗੂੰ ਦਮਕ ਤੁਸਾਡੜੀ

ਜੇ-ਜ਼ਰ ਵਾਂਗੂੰ ਦਮਕ ਤੁਸਾਡੜੀ,

ਬਾਝ ਸੁਹਾਗ ਦੇ ਗਾਲੀਆਂ ਮੈਂ ।

ਗਲ੍ਹਾਂ ਦੀ ਆਤਿਸ਼ ਜ਼ੁਲਫ਼ ਦੀ ਛਲੀਆਂ

ਗਲੀਆਂ ਘਤ ਕੁਠਾਲੀਆਂ ਮੈਂ ।

ਕੋਲ ਹੋਵੇ ਕਿਉਂ ਗੋਲੀ ਹੋਵਾਂ,

ਜਲ ਕੋਇਲ ਵਾਂਗੂੰ ਕਾਲੀਆਂ ਮੈਂ ।

ਹੈਦਰ ਵਾਂਗ ਸੁਨਾਰੇ ਦੇ ਰਾਂਝਣ,

ਵੰਝਲੀ ਫੂਕ ਕੇ ਬਾਲੀਆਂ ਮੈਂ ।੧੧।

📝 ਸੋਧ ਲਈ ਭੇਜੋ