ਜ਼ੇ ਜ਼ਿਕਰ ਕੀਤਾ ਮਨਸੂਰ ਖੁਦਾਈ

ਜ਼ੇ ਜ਼ਿਕਰ ਕੀਤਾ ਮਨਸੂਰ ਖੁਦਾਈ, ਉਸ ਐਨਲਹਕ ਸੁਣਾਇਆ ।

ਤਹਕੀਕ ਕੀਤਾ ਦਿਲ ਨਾਲ ਗੁਆਹੀਆਂ, ਤਾਂ ਇਹ ਸੁਖ਼ਨ ਅਲਾਇਆ ।

ਲੋਕਾਂ ਫੜ ਕੇ ਸੂਲੀ ਚਾੜ੍ਹਿਆ, ਉਸ ਕਾਮਲ ਦਰਜਾ ਪਾਇਆ ।

ਸੰਤਰੇਣ ਮਨਸੂਰ ਨ ਰਿਹਾ ਤਾਂ, ਇਹ ਨੁਕਤਾ ਹਥ ਆਇਆ ।

📝 ਸੋਧ ਲਈ ਭੇਜੋ