ਜੀ ਮੰਨਿਆਂ ਭਾਵੇਂ ਨਾ ਮੰਨਿਆਂ, ਮੈਂ ਇਸ ਜਗ ਤੇ ਆਇਆ

ਜੀ ਮੰਨਿਆਂ ਭਾਵੇਂ ਨਾ ਮੰਨਿਆਂ, ਮੈਂ ਇਸ ਜਗ ਤੇ ਆਇਆ ।

ਜੀਕਣ ਜਲ ਦਰਿਆਵਾਂ ਦਾ ਵਗਦਾ ਆਇਆ ਬਿਨ ਚਾਹਿਆ ।

ਖ਼ਬਰੇ ਕਿਉਂ ਤੇ ਖ਼ਬਰੇ ਕਿੱਥੋਂ ਤੇ ਹੁਣ ਖ਼ਬਰੇ ਕਿੱਧਰ-

ਉਦਿਆਨਾਂ ਦੀ ਪਉਣ ਵਾਂਗਰਾਂ ਉਡ ਚਲਿਆਂ ਅਣਚਾਹਿਆ ।

 

📝 ਸੋਧ ਲਈ ਭੇਜੋ