ਜੀਅ ਕਰਦਾ ਏ ਧੋਖਾ ਤੇਰੇ ਨਾਲ ਕਰਾਂ!

ਜੀਅ ਕਰਦਾ ਏ ਧੋਖਾ ਤੇਰੇ ਨਾਲ ਕਰਾਂ!

ਐਪਰ ਜੇਰਾ ਕਿਸ ਦਾ ਇਸਤੇਮਾਲ ਕਰਾਂ?

ਜਿਨ੍ਹਾਂ ਦੀ ਲੋ ਮੇਰੀ ਕਿਸਮਤ ਵਰਗੀ ਏ,

ਉਹ ਦੀਵੇ ਕੀ ਮਹਿਫ਼ਿਲ ਦੇ ਵਿਚ 'ਬਾਲ' ਕਰਾਂ ।

ਤੇਰੀ ਯਾਦ ਦੇ ਬਾਲ ਗੁਆਚੇ ਭੀੜਾਂ ਵਿੱਚ,

ਹੁਣ 'ਕਿਸਮਤ' ਮੈਂ ਤੇਰਾ ਇਸਤਕਬਾਲ ਕਰਾਂ ।

ਪੈਸੇ ਦੀ ਥਾਂ ਖੀਸਾ ਭਰਿਆ ਗ਼ਜ਼ਲਾਂ ਨਾਲ,

ਆਪਣੇ ਬੱਚਿਆਂ ਦਾ ਕੀ ਹੋਰ ਖ਼ਿਆਲ ਕਰਾਂ ।

ਦਰਦ ਸਮੇਟ ਕੇ ਆਖਿਆ ਮੇਰੇ ਖ਼ਾਲਿਕ ਨੇ,

ਆ ਹੁਣ 'ਕੁਦਸੀ' ਤੈਨੂੰ ਮਾਲਾ-ਮਾਲ ਕਰਾਂ ।

📝 ਸੋਧ ਲਈ ਭੇਜੋ