ਜੀਮ-ਜਾਲ ਜਲੇਂਦਿਆਂ

ਜੀਮ-ਜਾਲ ਜਲੇਂਦਿਆਂ ਜੰਗਲ ਭੌਂਦਿਆਂ,

ਹਿੱਕਾ ਗੱਲ ਨਾ ਪੱਕੀ ਹੂ

ਚਿੱਲੇ ਚੱਲੀਏ ਹੱਜ ਗੁਜ਼ਾਰਿਆਂ,

ਦਿਲ ਦੀ ਦੌੜ ਨਾ ਡੱਕੀ ਹੂ

ਤਰੀਹੇ ਰੋਜ਼ੇ ਪੰਜ ਨਮਾਜ਼ਾਂ,

ਇਹ ਭੀ ਪੜ੍ਹ ਪੜ੍ਹ ਥੱਕੀ ਹੂ

ਸਭੇ ਮੁਰਾਦਾਂ ਹਾਸਲ ਬਾਹੂ,

ਜਾਂ ਨਜ਼ਰ ਮਿਹਰ ਦੀ ਤੱਕੀ ਹੂ

📝 ਸੋਧ ਲਈ ਭੇਜੋ