ਜੀਮ-ਜਮਾਂ ਆਇਆ ਸਰਪਰ ਕੱਤਣਾ ਮੈਂ

ਜੀਮ-ਜਮਾਂ ਆਇਆ ਸਰਪਰ ਕੱਤਣਾ ਮੈਂ ।

ਅੱਜ ਰੱਖ ਦੇ ਕਿਤਾਬਾਂ ਕੇਹਾ ਕੱਤਣਾ ਮੈਂ ।

ਅੱਜ ਸਮਝਦਾ ਨ ਕੁਝ ਮੈਂ ਅੱਜ ਦੇਹ ਮੱਤ ਨ ਮੈਂ ।

ਮੀਆਂ ਦੇਹ ਚਿੱਠੀ ਮੈਨੂੰ ਆਵੇ ਕਾਈ ਭੱਤ ਨ ਮੈਂ ।

ਕਦੀ ਛੋੜ ਬੇਲੇ ਮਾਹੀ ਨਾਲ ਵਤਨਾ ਮੈਂ ।

ਕੇਹੀ ਅਬਤ ਤੇ ਕਵਾਤ ਦੇ ਸਹਾਂ ਏਡੀ ਅੱਤ ਨ ਮੈਂ ।

ਅਲੀ ਹੈਦਰ ਅਨ ਬਨ ਮੈਥੀਂ ਰਹਾਂ ਭਤ ਨ ਮੈਂ ।੯।

📝 ਸੋਧ ਲਈ ਭੇਜੋ