ਜੀਮ-ਜਮਾਲ ਇਨ੍ਹਾਂ ਸੋਹਣਿਆਂ ਦਾ

ਜੀਮ-ਜਮਾਲ ਇਨ੍ਹਾਂ ਸੋਹਣਿਆਂ ਦਾ,

ਕੋਈ ਭਾ ਅਸਾਡੜੇ ਫਾਹ ਥੀਆ

ਦੂਰ ਚਰਾਗ ਇੰਨ੍ਹਾਂਦੜਾ ਮੈਨੂੰ,

ਸੀਨੇ ਅੰਦਰ ਫਾਹ ਥੀਆ

ਕੇਹੀ ਫੜਕ ਲੱਗੀ ਪਰਵਾਨੜੇ ਨੂੰ,

ਇਹ ਘੋਲੀਆਂ ਖਾਹ ਸ਼ਾਹ ਥੀਆ

ਹੈਦਰ ਕੇਹਾ ਪਰਵਾਨੜਾ ਏਹਾ ਥਾ,

ਸੋ ਮੌਤੋਂ ਬੇ-ਪਰਵਾਹ ਥੀਆ ।੫।

📝 ਸੋਧ ਲਈ ਭੇਜੋ