ਜੀਮ-ਜੇ ਤੂੰ ਚਾਹੇਂ ਵਹਦਤ

ਜੀਮ-ਜੇ ਤੂੰ ਚਾਹੇਂ ਵਹਦਤ ਰੱਬ ਦੀ,

ਮਲ ਮੁਰਸ਼ਿਦ ਦੀਆਂ ਤਲੀਆਂ ਹੂ

ਮੁਰਸ਼ਿਦ ਲੁਤਫ਼ੋਂ ਕਰੇ ਨਜ਼ਾਰਾ,

ਗੁਲ ਥੀਵਣ ਸਭ ਕਲੀਆਂ ਹੂ

ਉਨ੍ਹਾਂ ਕਲੀਆਂ ਵਿਚ ਹਿਕ ਲਾਲਾ ਹੋਸੀ,

ਗੁਲ ਨਾਜ਼ੁਕ ਕੁਲ ਫਲੀਆਂ ਹੂ

ਦੋਹੀਂ ਜਹਾਨੀ ਮੁੱਠੇ ਬਾਹੂ,

ਜਿਨ੍ਹਾਂ ਸੰਗ ਕੀਤਾ ਦੋ ਵਲੀਆਂ ਹੂ

📝 ਸੋਧ ਲਈ ਭੇਜੋ