ਜੀਮ-ਜੋਗੀ ਮੀਆਂ ਸੱਚ ਆਖ ਵੇਖਾਂ

ਜੀਮ-ਜੋਗੀ ਮੀਆਂ ਸੱਚ ਆਖ ਵੇਖਾਂ,

ਕਦੀ ਯਾਰ ਮੈਂਡਾ ਫਿਰ ਆਵਸੀ ਭੀ ।

ਵੇਖ ਪੱਤਰੀ ਲੈ ਗਿਣ ਵਾਰ ਵੇਖਾਂ,

ਫਿਰ ਸਾਇਤ ਮੈਂ ਧਰ ਆਵਸੀ ਭੀ ।

ਆਖਰ ਆਈ ਜਿੰਦ ਵਿਛੋੜੇ ਥੋਂ,

ਸੱਚ ਆਖ ਕਦੀ ਆਖਰ ਆਵਸੀ ਭੀ ।

ਓਸ ਚੰਨਣ ਰੁਖ ਦਾ ਸਾਇਆ ਵੇ ਹੈਦਰ,

ਫਿਰ ਮੈਂਡੇ ਸਿਰ ਕਦੀ ਆਵਸੀ ਭੀ ।੫।

📝 ਸੋਧ ਲਈ ਭੇਜੋ