ਜੀਮ-ਜੁਗ ਜੁਗ ਜੀਵਾਂ ਜੱਗ ਤੇ ਥੀਵਾਂ

ਜੀਮ-ਜੁਗ ਜੁਗ ਜੀਵਾਂ ਜੱਗ ਤੇ ਥੀਵਾਂ,

ਜੁੱਗ ਪਿਆਰੇ ਦੇ ਨਾਲ ਕਦੀ ।

ਆ ਲੱਗੀ ਜਿੰਦ ਛਿਨਾਂ ਪਲਾਂ ਉਤੇ,

ਆ ਪਿਆਰਿਆ ਸੂਰਤ ਸੰਮਾਲ ਕਦੀ ।

ਅਸੀਂ ਪਿਆਸੇ ਤਸਾਡੇ ਪਾਸੜੇ ਦੇ,

ਪਾਸਾ ਅਸਾਂ ਵਲ ਢਾਲ ਕਦੀ ।

ਸਾੜਿਆਂ ਵਾਂਗ ਸੁੱਟ ਨਾ ਪਾਸੇ,

ਹੈਦਰ ਪਾਸੇ ਭੀ ਜਾਲ ਕਦੀ ।੫।

📝 ਸੋਧ ਲਈ ਭੇਜੋ