ਜੀਮ-ਜੁਮਾਲ ਤੁਸਾਡੜੇ ਦੀ ਮੈਨੂੰ

ਜੀਮ-ਜੁਮਾਲ ਤੁਸਾਡੜੇ ਦੀ ਮੈਨੂੰ,

ਸਿੱਕ ਸੀਨੇ ਵਿੱਚ ਅੜਕ ਲੱਗੀ ।

ਅੜਕ ਕਹੇ ਕਾਈ ਭਾਹ ਤ੍ਰਿਖੜੀ ਨੂੰ,

ਲੂੰ ਲੂੰ ਦੇ ਵਿੱਚ ਭੜਕ ਲੱਗੀ ।

ਲਾਟ ਚਿਰਾਗ ਤੁਸਾਡੜੇ ਦੀ ਮੈਨੂੰ,

ਬਿਜਲੀ ਦੇ ਵਾਂਗ ਕੜਕ ਲੱਗੀ ।

ਹੈਦਰ ਤੋਪ ਬਿਰਹੋਂ ਵਾਲੀ ਛੁੱਟ ਕੇ ਤੇ,

ਆ ਅਚਣਚੇਤ ਈ ਤੜਕ ਲੱਗੀ ।੫।

📝 ਸੋਧ ਲਈ ਭੇਜੋ